KBC ‘ਚ ਇਹ ਮੁਕਾਬਲੇਬਾਜ਼ ਜਿੱਤਣ ਹੀ ਵਾਲਾ ਸੀ 7 ਕਰੋੜ

ਮੁੰਬਈ  : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕੁਇਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਇਸ ਸੀਜ਼ਨ ‘ਚ ਆਏ ਨਵੇਂ ਬਦਲਾਅ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਮੁਕਾਬਲੇਬਾਜ਼ ਦੇ ਨਾਲ-ਨਾਲ ਦਰਸ਼ਕ ਵੀ ਇਹ ਜਾਣਨ ਲਈ ਬੇਤਾਬ ਹਨ ਕਿ ਇਸ ਸੀਜ਼ਨ ਦਾ ਜੇਤੂ ਕੌਣ ਹੋਵੇਗਾ। ਇਸ ਦੇ ਨਾਲ ਹੀ ‘ਕੌਨ ਬਣੇਗਾ ਕਰੋੜਪਤੀ 15’ ਦੇ ਹਾਲ ਹੀ ਦੇ ਐਪੀਸੋਡ ‘ਚ ਬਹੁਤ ਹੀ ਦਿਲਚਸਪ ਕਹਾਣੀ ਦੇਖਣ ਨੂੰ ਮਿਲੀ। ਜਿੱਥੇ ਇਕ ਮੁਕਾਬਲੇਬਾਜ਼ 7 ਕਰੋੜ ਰੁਪਏ ਦੇ ਸਵਾਲ ਤਕ ਪਹੁੰਚ ਗਿਆ ਪਰ ਅਖੀਰ ‘ਚ ਕੁਇਟ ਕਰ ਦਿੱਤਾ। ਜਦੋਂਕਿ ਮੁਕਾਬਲੇਬਾਜ਼ ਨੂੰ ਸਵਾਲ ਦਾ ਸਹੀ ਜਵਾਬ ਪਤਾ ਸੀ। ਇਸ ਨੂੰ ਲੈ ਕੇ ਬਿੱਗ ਬੀ ਨੇ ਵੀ ਕਾਫ਼ੀ ਅਫਸੋਸ ਜਤਾਇਆ।

ਦੱਸ ਦੇਈਏ ਕਿ ਜਸਲੀਨ ਕੁਮਾਰ ‘ਕੌਨ ਬਣੇਗਾ ਕਰੋੜਪਤੀ 15’ ‘ਚ ਅਮਿਤਾਭ ਨਾਲ ਬੈਠੇ ਸੀ। ਇਕ ਕਰੋੜ ਦਾ ਸਹੀ ਜਵਾਬ ਦੇਣ ਤੋਂ ਬਾਅਦ ਉਹ ਕਾਫ਼ੀ ਭਾਵੁਕ ਹੋ ਗਏ, ਜਿਸ ‘ਤੇ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਕਿਵੇਂ ਲੱਗਾ। ਇਸ ‘ਤੇ ਜਸਲੀਨ ਕੁਮਾਰ ਨੇ ਕਿਹਾ ਕਿ ਉਹ ‘ਕੇਬੀਸੀ’ ਲਈ 2011 ਤੋਂ ਕੋਸ਼ਿਸ਼ ਕਰ ਰਹੇ ਸਨ। ਜੇਕਰ ਇਸ ਵਾਰ ਉਸ ਦੀ ਚੋਣ ਨਾ ਹੋਈ ਹੁੰਦੀ ਤਾਂ ਉਹ ਬਹੁਤ ਦੁਖੀ ਹੁੰਦੇ। ਜਸਲੀਨ ਨੇ ਅੱਗੇ ਦੱਸਿਆ ਕਿ ‘ਕੇਬੀਸੀ’ ਨੂੰ ਲੈ ਕੇ ਲੋਕ ਉਨ੍ਹਾਂ ਦਾ ਬਹੁਤ ਮਜ਼ਾਕ ਉਡਾਉਂਦੇ ਸਨ ਪਰ ਉਨ੍ਹਾਂ ਨੂੰ ਆਪਣੇ ਆਪ ‘ਤੇ ਭਰੋਸਾ ਸੀ ਕਿ ਇਕ ਦਿਨ ਉਨ੍ਹਾਂ ਦੀ ਜ਼ਿੰਦਗੀ ਜ਼ਰੂਰ ਬਦਲ ਜਾਵੇਗੀ। ਮੇਰੀ ਕਿਸਮਤ ਤੇ ਮੇਰੇ ਘਰ ਦੀ ਤਸਵੀਰ ਜ਼ਰੂਰ ਬਦਲ ਜਾਵੇਗੀ। ਅਮਿਤਾਭ ਫਿਰ 7 ਕਰੋੜ ਰੁਪਏ ਦੇ ਸਵਾਲ ਵੱਲ ਵਧੇ। ਅਮਿਤਾਭ ਬੱਚਨ ਨੇ 16ਵਾਂ ਸਵਾਲ ਪੁੱਛਿਆ, ਜੋ ਰੇਸ ਇੰਜੀਨੀਅਰ ਨਾਲ ਸਬੰਧਤ ਸੀ।

ਜਸਲੀਨ ਕੁਮਾਰ ਨੇ ਇਸ ਸਵਾਲ ‘ਤੇ ਕਾਫ਼ੀ ਸਮਾਂ ਲਿਆ ਤੇ ਆਖਿਰਕਾਰ ਕੁਇਟ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਸਹੀ ਜਵਾਬ ਨਹੀਂ ਪਤਾ ਸੀ। ਖੇਡ ਛੱਡਣ ਤੋਂ ਬਾਅਦ ਅਮਿਤਾਭ ਨੇ ਜਸਲੀਨ ਨੂੰ ਕੋਈ ਆਪਸ਼ਨ ਚੁਣਨ ਲਈ ਕਿਹਾ। ਜਸਲੀਨ ਨੇ ਵਿਕਲਪ 2 ਚੁਣਿਆ, ਜੋ ਸਹੀ ਉੱਤਰ ਨਿਕਲਿਆ। ਇਸ ‘ਤੇ ਅਮਿਤਾਭ ਨੇ ਕਿਹਾ, ਜੇਕਰ ਉਹ ਖੇਡਦੇ ਤਾਂ ਅੱਜ ਜਿੱਤ ਜਾਂਦੇ। ਇਸ ਤੋਂ ਬਾਅਦ ਬਿੱਗ ਬੀ ਨੇ ਜਸਲੀਨ ਨੂੰ ਗਲੇ ਲਗਾਇਆ ਤੇ ਉਨ੍ਹਾਂ ਨੂੰ ਸ਼ੋਅ ਤੋਂ ਅਲਵਿਦਾ ਕਿਹਾ।

Add a Comment

Your email address will not be published. Required fields are marked *