ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਦੀ ਖੁੱਲੀ ਕਿਸਮਤ, ਇਸ ਵੈੱਬ ਸੀਰੀਜ਼ ਰਾਹੀਂ ਕਰਨਗੇ ਫ਼ਿਲਮੀ ਪਾਰੀ ਦੀ ਸ਼ੁਰੂਆਤ

ਜਲੰਧਰ : ਇੰਨੀਂ ਦਿਨੀਂ ਪੰਜਾਬੀ ਫ਼ਿਲਮ ਇੰਡਸਟਰੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਹੀ ਹੈ। ਆਏ ਦਿਨ ਕਲਾਕਾਰ ਆਪਣੀਆਂ ਨਵੀਆਂ ਫ਼ਿਲਮਾਂ ਦਾ ਐਲਾਨ ਕਰ ਰਹੇ ਹਨ। ਹਾਲ ਹੀ ‘ਚ ਪੰਜਾਬੀ ਵੈੱਬ ਸੀਰੀਜ਼ ‘ਪੱਚੀ ਪੱਚੀ ਪੰਜਾਹ’ ਦਾ ਐਲਾਨ ਕੀਤਾ ਗਿਆ ਹੈ। ਖ਼ਬਰ ਹੈ ਕਿ ਇਸ ਵੈੱਬ ਸੀਰੀਜ਼ ਰਾਹੀਂ ਸ਼ਹਿਨਾਜ਼ ਗਿੱਲ ਦਾ ਭਰਾ ਸ਼ਹਿਬਾਜ਼ ਡੈਬਿਊ ਕਰਨ ਜਾ ਰਿਹਾ ਹੈ।  ਦੱਸਿਆ ਜਾ ਰਿਹਾ ਹੈ ਕਿ ਇਹ ਵੈੱਬ ਸੀਰੀਜ਼ ਪੰਜਾਬੀ ਤੇ ਹਿੰਦੀ ਦੋਵੇਂ ਭਾਸ਼ਵਾਂ ‘ਚ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਇਸ ਵੈੱਬ ਸੀਰੀਜ਼ ਦੀ ਕਹਾਣੀ ਅਤੇ ਸਕ੍ਰੀਨਪਲੇ ਤਾਜ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਕਿ ਮਸ਼ਹੂਰ ਲੇਖਕ ਹੈ। ਇਸ ਫ਼ਿਲਮ ‘ਚ ਪੰਜਾਬੀ ਗਾਇਕ ਪ੍ਰੀਤ ਹਰਪਾਲ ਤੇ ਮਹਿਰਾਜ ਸਿੰਘ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। 

ਦੱਸਣਯੋਗ ਹੈ ਕਿ ਸ਼ਹਿਬਾਜ਼ ਨੂੰ ਹਮੇਸ਼ਾ ਹੀ ਆਪਣੀ ਭੈਣ ਸ਼ਹਿਨਾਜ਼ ਕੌਰ ਗਿੱਲ ਨਾਲ ਵੇਖਿਆ ਗਿਆ ਹੈ। ਉਹ ਆਪਣੀ ਭੈਣ ਦਾ ਸਾਇਆ ਬਣਕੇ ਹਮੇਸ਼ਾ ਨਾਲ ਰਹਿੰਦਾ ਹੈ। ਬੀਤੇ ਕੁਝ ਦਿਨ ਪਹਿਲਾ ਦੋਵੇਂ ਭੈਣ-ਭਰਾ ਦੀ ਜੋੜੀ ਨੂੰ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ‘ਚ ਵੇਖਿਆ ਗਿਆ ਸੀ। 

Add a Comment

Your email address will not be published. Required fields are marked *