ਗੁਰਨਾਮ ਭੁੱਲਰ ਦੀ ਫ਼ਿਲਮ ‘ਖਿਡਾਰੀ’ ਦੇ ਟਰੇਲਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

 ਗੁਰਨਾਮ ਭੁੱਲਰ ਦੀ ਫ਼ਿਲਮ ‘ਖਿਡਾਰੀ’ ਦੇ ਟਰੇਲਰ ਨੂੰ 25 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਖਿਡਾਰੀ’ ਫ਼ਿਲਮ ਦਾ ਟਰੇਲਰ ਯੂਟਿਊਬ ’ਤੇ ਡਾਇਮੰਡ ਸਟਾਰ ਵਰਲਡਵਾਈਡ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 3.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ‘ਖਿਡਾਰੀ’ ਫ਼ਿਲਮ ’ਚ ਗੁਰਨਾਮ ਭੁੱਲਰ ਦੇ ਨਾਲ ਕਰਤਾਰ ਚੀਮਾ, ਸੁਰਭੀ ਜਯੋਤੀ, ਪ੍ਰਭ ਗਰੇਵਾਲ, ਲਖਵਿੰਦਰ, ਨਵਦੀਪ ਕਲੇਰ, ਮਨਜੀਤ ਸਿੰਘ, ਸੰਜੂ ਸੋਲੰਕੀ, ਧੀਰਜ ਕੁਮਾਰ ਤੇ ਰਾਹੁਲ ਜੁੰਗਰਾਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ‘ਖਿਡਾਰੀ’ ਫ਼ਿਲਮ ’ਚ ਗੁਰਨਾਮ ਭੁੱਲਰ ਦੇ ਨਾਲ ਕਰਤਾਰ ਚੀਮਾ, ਸੁਰਭੀ ਜਯੋਤੀ, ਪ੍ਰਭ ਗਰੇਵਾਲ, ਲਖਵਿੰਦਰ, ਨਵਦੀਪ ਕਲੇਰ, ਮਨਜੀਤ ਸਿੰਘ, ਸੰਜੂ ਸੋਲੰਕੀ, ਧੀਰਜ ਕੁਮਾਰ ਤੇ ਰਾਹੁਲ ਜੁੰਗਰਾਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਕੇਦਾਰਨਾਥ ਰਤਨ ਵਲੋਂ ਲਿਖਿਆ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *