ਲੇਬਰ, ਨੈਸ਼ਨਲ ਤੇ ACT ਨੇ ਵੀਜ਼ਿਆਂ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ

ਆਕਲੈਂਡ- ਲੇਬਰ, ਨੈਸ਼ਨਲ ਅਤੇ ACT ਨੇ ਸ਼ਨੀਵਾਰ ਨੂੰ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਘੋਸ਼ਣਾ ਕੀਤੀ ਹੈ ਇੰਨ੍ਹਾਂ ਨੀਤੀਆਂ ਦੇ ਨਾਲ ਨਿਊਜ਼ੀਲੈਂਡ ‘ਚ ਵੱਸਦੇ ਲੋਕਾਂ ਨੂੰ ਆਪਣੇ ਪਰਿਵਾਰ ਯਾਨੀ ਕਿ ਮਾਪਿਆਂ ਅਤੇ ਦਾਦਾ-ਦਾਦੀ ਨੂੰ ਬੁਲਾਉਣਾ ਆਸਾਨ ਹੋ ਜਾਵੇਗਾ। ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਨੇ ਗ੍ਰੀਨ ਲਿਸਟ ‘ਤੇ ਭੂਮਿਕਾਵਾਂ ਦੇ ਵਿਸਥਾਰ, ਰਿਕਵਰੀ ਵੀਜ਼ਿਆਂ ਵਿੱਚ ਵਾਧਾ ਅਤੇ ਡਾਨ ਰੇਡ-ਸਟਾਈਲ ਦੇਸ਼ ਨਿਕਾਲੇ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਸੀ। ਨੈਸ਼ਨਲ ਨੇ ਕਿਹਾ ਕਿ ਉਹ “ਇੱਕ ਮਲਟੀਪਲ ਐਂਟਰੀ ਪੇਰੈਂਟ ਵੀਜ਼ਾ ਬੂਸਟ” ਪੇਸ਼ ਕਰਨਗੇ ਜੋ ਪੰਜ ਸਾਲਾਂ ਲਈ ਵੈਧ ਹੋਵੇਗਾ ਅਤੇ ਅਗਲੇ ਪੰਜ ਸਾਲਾਂ ਲਈ ਨਵਿਆਇਆ ਜਾ ਸਕੇਗਾ। ਯਾਨੀ ਕਿ 5 ਸਾਲਾਂ ਦੇ ਸਮੇਂ ਦੌਰਾਨ ਮਲਟੀਪਲ ਐਂਟਰੀਆਂ ਸੰਭਵ ਹੋ ਸਕਣਗੀਆਂ।

ਇਮੀਗ੍ਰੇਸ਼ਨ ਲਈ ਪਾਰਟੀ ਦੀ ਬੁਲਾਰਾ, ਏਰਿਕਾ ਸਟੈਨਫੋਰਡ ਨੇ ਕਿਹਾ ਕਿ ਪ੍ਰਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀ ਲਈ ਇਸ ਸਮੇਂ ਸੀਮਤ ਵਿਕਲਪ ਹਨ ਜੋ ਹੁਣ ਇੱਥੇ ਦੇ ਨਿਵਾਸੀ ਜਾਂ ਨਾਗਰਿਕ ਹਨ। ਉਨ੍ਹਾਂ ਕਿਹਾ ਕਿ “ਨਿਊਜ਼ੀਲੈਂਡ ਨੂੰ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਇੱਥੇ ਵੱਸੇ ਰਹਿਣ ਰੱਖਣ ਦੀ ਲੋੜ ਹੈ, ਪਰ ਦੂਜੇ ਦੇਸ਼ਾਂ ਕੋਲ ਮਾਪਿਆਂ ਪੱਖੀ ਵੀਜ਼ਾ ਵਿਕਲਪ ਹਨ, ਜੋ ਉਹਨਾਂ ਨੂੰ ਵਧੇਰੇ ਆਕਰਸ਼ਕ ਵਿਕਲਪ ਬਣਾਉਂਦੇ ਹਨ।”

ਨੈਸ਼ਨਲਜ਼ ਪੇਰੈਂਟ ਵੀਜ਼ਾ ਬੂਸਟ ਦੇ ਅਧੀਨ ਆਉਣ ਵਾਲੇ ਵਿਜ਼ਿਟਰਾਂ ਨੂੰ ਸਿਹਤ ਬੀਮੇ ਦੀ ਲੋੜ ਹੋਵੇਗੀ ਅਤੇ ਮਿਆਰੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀਆਂ ਲੋੜਾਂ ਨੂੰ ਪਾਸ ਕਰਨਾ ਹੋਵੇਗਾ। ਉਹਨਾਂ ਨੂੰ ਨਿਊਜ਼ੀਲੈਂਡ ਵਿੱਚ ਉਹਨਾਂ ਦੇ ਬੱਚਿਆਂ ਜਾਂ ਪੋਤੇ-ਪੋਤੀਆਂ ਦੁਆਰਾ ਵੀ ਸਪਾਂਸਰ ਕੀਤਾ ਜਾਣਾ ਚਾਹੀਦਾ ਹੈ। ACT ਦੀ ਯੋਜਨਾ ਵੀ ਬਹੁਤ ਮਿਲਦੀ-ਜੁਲਦੀ ਹੈ, ਪਰ ਉਹ ਇਸਨੂੰ ਯੂਨਾਈਟਿਡ ਵੀਜ਼ਾ ਕਹਿੰਦੇ ਹਨ, ਜਿਸ ਨਾਲ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪੰਜ ਸਾਲ ਦੀ ਮਿਆਦ ਲਈ ਮਿਲਣ ਦੇ ਯੋਗ ਹੋਣਗੇ – ਹਾਲਾਂਕਿ ਉਹਨਾਂ ਨੇ ਹਰ ਸਾਲ ਨਵਿਆਉਣ ਦੀ ਲੋੜ ਸ਼ਾਮਿਲ ਕੀਤੀ ਹੈ।

ਉੱਥੇ ਹੀ ਲੇਬਰ ਪਾਰਟੀ ਦਾ “back migrant working families” ਕਰਨ ਦਾ ਪ੍ਰਸਤਾਵ 10 ਸਾਲ ਦਾ ਮਲਟੀਪਲ-ਐਂਟਰੀ ਮਾਤਾ-ਪਿਤਾ ਅਤੇ ਦਾਦਾ-ਦਾਦੀ ਦਾ ਸੁਪਰ ਵੀਜ਼ਾ ਸ਼ੁਰੂ ਕਰਨ ਦਾ ਹੈ। ਲੇਬਰ ਦਾ ਸੁਪਰ ਵੀਜ਼ਾ ਪ੍ਰਵਾਸੀਆਂ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਨੂੰ 6 ਮਹੀਨਿਆਂ ਤੋਂ 5 ਸਾਲਾਂ ਦੇ ਵਿਚਕਾਰ ਲਗਾਤਾਰ ਮੁਲਾਕਾਤਾਂ ਕਰਨ ਦੀ ਇਜਾਜ਼ਤ ਦੇਵੇਗਾ।

Add a Comment

Your email address will not be published. Required fields are marked *