ਲੋਕ ਸਭਾ ‘ਚ ਪਾਸ ਹੋਇਆ ਮਹਿਲਾ ਰਾਖਵਾਂਕਰਨ ਬਿੱਲ

ਨਵੀਂ ਦਿੱਲੀ- ਲੋਕ ਸਭਾ ‘ਚ ਲੰਬੀ ਬਹਿਸ ਤੋਂ ਬਾਅਦ ਮਹਿਲਾ ਰਾਖਵਾਂਕਰਨ ਬਿੱਲ ਬੁੱਧਵਾਰ ਸ਼ਾਮ ਨੂੰ ਪਾਸ ਹੋ ਗਿਆ। ਮਹਿਲਾ ਰਾਖਵਾਂਕਰਨ ਬਿੱਲ ਦੇ ਸਮਰਥਨ ‘ਚ 454 ਵੋਟਾਂ ਪਈਆਂ। ਲੋਕ ਸਭਾ ‘ਚ ਇਹ ਬਿੱਲ ਦੋ-ਤਿਹਾਈ ਬਹੁਮਤ ਨਾਲ ਪਾਸ ਹੋ ਗਿਆ ਹੈ। ਦੱਸ ਦੇਈਏ ਕਿ ਇਸ ਬਿੱਲ ਦਾ ਵਿਰੋਧ ਸਿਰਫ ਦੋ ਲੋਕਾਂ ਨੇ ਕੀਤਾ।

ਸੰਵਿਧਾਨ ਸੋਧ ਲਈ ਸਦਨ ਦੀ ਗਿਣਤੀ ਦੇ ਦੋ-ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ। ਜਦਕਿ ਕਿਸੇ ਆਮ ਬਿੱਲ ਨੂੰ ਪਾਸ ਕਰਾਉਣ ਲਈ ਸਦਨ ‘ਚ 50 ਫੀਸਦੀ ਤੋਂ ਜ਼ਿਆਦਾ ਮੈਂਬਰ ਮੌਜੂਦ ਹੋਣੇ ਚਾਹੀਦੇ ਹਨ। ਦੋ-ਤਿਹਾਈ ਬਹੁਮਤ ਨਾਲ ਉਸਨੂੰ ਪਾਸ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਸੰਵਿਧਾਨ ਸੋਧ ਬਿੱਲ ਸੀ, ਫਿਲਹਾਲ ਕਾਂਗਰਸ ਦੇ ਨਾਲ ਹੋਰ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਦਾ ਸਾਥ ਦਿੱਤਾ। ਹਾਲਾਂਕਿ, ਕੁਝ ਲੋਕਾਂ ਨੇ ਵਿਰੋਧ ਕੀਤਾ ਪਰ ਸਰਕਾਰ ਦੇ ਨਾਲ ਖੜ੍ਹੇ ਦਿਖਾਈ ਦਿੱਤੇ। ਹੁਣ ਦੇਸ਼ ਦੀਆਂ ਨਜ਼ਰਾਂ ਰਾਜ ਸਭਾ ‘ਤੇ ਲੱਗੀਆਂ ਹੋਈਆਂ ਹਨ।

Add a Comment

Your email address will not be published. Required fields are marked *