ਸਿਗਨੇਚਰ ਗਲੋਬਲ ਨੇ ਐਂਕਰ ਨਿਵੇਸ਼ਕਾਂ ਤੋਂ ਜੁਟਾਏ 318.5 ਕਰੋੜ ਰੁਪਏ

ਨਵੀਂ ਦਿੱਲੀ – ਰੀਅਲ ਅਸਟੇਟ ਕੰਪਨੀ ਸਿਗਨੇਚਰ ਗਲੋਬਲ ਨੇ ਨੋਮੁਰਾ ਸਮੇਤ ਐਂਕਰ ਨਿਵੇਸ਼ਕਾਂ ਤੋਂ 318.5 ਕਰੋੜ ਰੁਪਏ ਜੁਟਾਏ ਹਨ। ਕੰਪਨੀ ਦਾ ਆਈ. ਪੀ. ਓ. ਬੁੱਧਵਾਰ ਨੂੰ ਖੁੱਲ੍ਹੇਗਾ। ਸਿਗਨੇਚਰ ਗਲੋਬਲ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਜਨਤਕ ਇਸ਼ੂ ’ਚ ਐਂਕਰ ਨਿਵੇਸ਼ਕਾਂ (ਏ. ਆਈ.) ਦੇ ਹਿੱਸੇ ਦੇ ਤਹਿਤ 82,72,700 ਇਕਵਿਟੀ ਸ਼ੇਅਰਾਂ ਨੂੰ ਸਬਸਕ੍ਰਿਪਸ਼ਨ ਮਿਲੀ। ਨੋਮੁਰਾ ਟਰੱਸਟ ਐਂਡ ਬੈਂਕਿੰਗ ਕੰਪਨੀ ਲਿਮਟਿਡ ਨੇ ਸਭ ਤੋਂ ਵੱਧ 18,70,094 ਸ਼ੇਅਰ ਖਰੀਦੇ।

ਕੰਪਨੀ ਨੇ ਆਪਣੇ 730 ਕਰੋੜ ਰੁਪਏ ਦੇ ਆਈ. ਪੀ. ਓ. ਲਈ ਪ੍ਰਤੀ ਸ਼ੇਅਰ 366-385 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ। ਆਈ. ਪੀ. ਓ. 20 ਸਤੰਬਰ ਨੂੰ ਖੁੱਲ੍ਹੇਗਾ ਅਤੇ 22 ਸਤੰਬਰ ਨੂੰ ਬੰਦ ਹੋਵੇਗਾ। ਆਈ. ਪੀ. ਓ. ਵਿਚ 603 ਕਰੋੜ ਰੁਪਏ ਨਵੇਂ ਸ਼ੇਅਰ ਅਤੇ ਵਿਕਰੀ ਪੇਸ਼ਕਸ਼ ਦੇ ਤਹਿਤ ਕੌਮਾਂਤਰੀ ਵਿੱਤ ਨਿਗਮ ਦੇ 127 ਕਰੋੜ ਰੁਪਏ ਦੇ ਇਕਵਿਟੀ ਸ਼ੇਅਰ ਸ਼ਾਮਲ ਹਨ।

Add a Comment

Your email address will not be published. Required fields are marked *