ਸਿੱਖਾਂ ਨੂੰ ਝੂਠਾ ਬਦਨਾਮ ਕਰਨ ਦੀ ਸਾਜਿਸ਼ ਦਾ ਪਰਦਾਫਾਸ਼

ਕੁਈਨਜ਼ਲੈਂਡ- ਆਸਟ੍ਰੇਲੀਆ ਦੀ ਕੁਈਨਜ਼ਲੈਂਡ ਪੁਲਿਸ ਨੇ ਸਿ ਸਾਲ 3 ਮਾਰਚ ਨੂੰ ਬ੍ਰਿਸਬੇਨ ਦੇ ਇੱਕ ਹਿੰਦੂ ਮੰਦਿਰ ਬਾਹਰ ਉਕੇਰੀਆਂ ਗਈਆਂ ਪ੍ਰਧਾਨ ਮੰਤਰੀ ਮੋਦੀ ਖਿਲਾਫ ਬਿਆਨਬਾਜੀਆਂ ਦੇ ਮਾਮਲੇ ਦੀ ਛਾਣਬੀਣ ਕਰਦਿਆਂ ਸੱਚ ਨੂੰ ਦੁਨਿਆਂ ਸਾਹਮਣੇ ਲੈ ਆਉਂਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਛਾਣਬੀਣ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ ਤੇ ਨਾਲ ਹੀ ਜਾਣਕਾਰੀ ਜਾਰੀ ਕੀਤੀ ਹੈ ਕਿ ਇਸ ਮਾਮਲੇ ਵਿੱਚ ਖਾਲਿਸਤਾਨੀ/ਸਿੱਖ ਸਮਰਥਕਾਂ ‘ਤੇ ਲਾਏ ਗਏ ਦੋਸ਼ ਝੂਠੇ ਹਨ ਜਦਕਿ ਅਸਲ ਵਿੱਚ ਇਸ ਘਟਨਾ ਨੂੰ ਖੁਦ ਕੁਝ ਹਿੰਦੂਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ।
ਜਾਂਚ ਕਰਨ ਵਾਲਿਆਂ ਨੇ ਜਾਂਚ-ਪੜਤਾਲ ਤੋਂ ਬਾਅਦ ਇਹ ਸਿਧਾਂਤ ਸਾਹਮਣੇ ਪੇਸ਼ ਕੀਤਾ ਹੈ ਕਿ ਹਿੰਦੂਆਂ ਵੱਲੋਂ ਆਪਣੇ ਮੰਦਿਰ ਦੀਆਂ ਦੀਵਾਰਾਂ ਨੂੰ ਖੁਦ ਖਰਾਬ ਕੀਤਾ ਗਿਆ ਤੇ ਇਸ ਦੌਰਾਨ ਮੰਦਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਬੰਦ ਕਰ ਦਿੱਤਾ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਵਿਕਟੋਰੀਆਂ ਵਿੱਚ ਅਜਿਹੀ ਹੀ ਘਟਨਾ ਨੂੰ ਪਹਿਲਾਂ ਅੰਜਾਮ ਦੇਣ ਵਾਲਾ ਸ਼ਖਸ ਮਾਰਚ 4 ਨੂੰ ਹੋਈ ਬ੍ਰਿਸਬੇਨ ਸਿੱਖ ਰੈਲੀ ਵਿੱਚ ਜਾ ਕੇ ਗੁੰਮਨਾਮ ਢੰਗ ਨਾਲ ਰਲ ਗਿਆ।
ਜਨਵਰੀ ਤੋਂ ਲੈ ਕੇ ਹੁਣ ਤੱਕ ਚਾਰ ਹਿੰਦੂ ਮੰਦਿਰਾਂ ਦੀਆਂ ਦੀਵਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਆਸਟ੍ਰੇਲੀਅਨ ਪੁਲਿਸ ਨੇ ਪੰਜ ਪੂਰੀਆਂ ਅਤੇ ਸੱਤ ਅਧੂਰੀਆਂ ਛਾਣਬੀਣਾਂ ਨੂੰ ਸਿੱਖ ਕਾਰਕੁੰਨ ਅਤੇ ਲੇਖਕ ਭਬੀਸ਼ਨ ਸਿੰਘ ਗੋਰਾਯਾ ਨੂੰ ਜਾਰੀ ਕੀਤੀਆਂ ਹਨ, ਜਿਹਨਾਂ ਵੱਲੋਂ ਕਥਿਤ ਤੌਰ ‘ਤੇ ਇਹ ਕਿਹਾ ਗਿਆ ਸੀ ਕਿ ਸਿੱਖਾਂ ਨੂੰ ਬਿਨ੍ਹਾਂ ਛਾਣਬੀਣ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
ਇਸ ਮਾਮਲੇ ਦੀ ਛਾਣਬੀਣ ਕਰ ਰਹੀ ਡਿਟੈਕਟਿਵ ਨਿਕੋਲ ਡੋਇਲ ਅਨੁਸਾਰ ਸੀਸੀਟੀਵੀ ਦਾ ਬੰਦ ਕੀਤੇ ਜਾਣਾ ਸ਼ੱਕ ਦੇ ਦਾਇਰੇ ਵਿੱਚ ਸੀ ਤ ਕਿਉਂਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਕੋਈ ਵੀ ਸ਼ੱਕੀ ਨਹੀਂ ਮਿਲਿਆ ਇਸ ਲਈ ਇਸ ਕਾਰੇ ਨੂੰ ਅੰਜਾਮ ਦਿੱਤੇ ਜਾਣਾ ਕੁਝ ਹਿੰਦੂਆਂ ਦੀ ਸਾਜਿਸ਼ ਹੋ ਸਕਦੀ ਹੈ ਤਾਂ ਜੋ ਆਸਟ੍ਰੇਲੀਆਈ ਪੁਲਿਸ ਸਾਹਮਣੇ ਖਾਲਿਸਤਾਨ ਰੈਫਰੇਂਡਮ ਕਰਵਾਉਣ ਵਾਲੀ ਸਿੱਖ ਫਾਰ ਜਸਟਿਸ ਨੂੰ ਬਦਨਾਮ ਕੀਤਾ ਜਾ ਸਕੇ।

Add a Comment

Your email address will not be published. Required fields are marked *