ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ ’ਤੇ ਅਧਿਆਪਕ ਬਰਖ਼ਾਸਤ

ਨਵੀਂ ਦਿੱਲੀ –ਵਿਦਿਆਰਥੀਆਂ ਨੂੰ ਪੜ੍ਹੇ-ਲਿਖੇ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰਨ ’ਤੇ ਅਧਿਆਪਕ ਕਰਨ ਸਾਂਗਵਾਨ ਨੂੰ ਅਨਅਕੈਡਮੀ ਨੇ ਬਰਖ਼ਾਸਤ ਕਰ ਦਿੱਤਾ ਅਤੇ ਅਧਿਆਪਕ ਪਲੇਟਫਾਰਮ ਚਲਾਉਣ ਵਾਲੀ ਫਰਮ ਐਡਟੈੱਕ ਦਾ ਕਹਿਣਾ ਹੈ ਕਿ ਕਲਾਸਰੂਮ ਨਿੱਜੀ ਵਿਚਾਰ ਸਾਂਝੇ ਕਰਨ ਦੀ ਕੋਈ ਥਾਂ ਨਹੀਂ ਹੈ। ਸਾਂਗਵਾਨ ਨੇ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ ਅਤੇ ਐਲਾਨ ਕੀਤਾ ਕਿ ਉਹ 19 ਅਗਸਤ ਨੂੰ ਇਸ ਪੂਰੇ ਵਿਵਾਦ ਬਾਰੇ ਵਿਸਥਾਰਪੂਰਵਕ ਪੋਸਟ ਕਰਨਗੇ। ਸਾਂਗਵਾਨ ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਮੈਂ ਵਿਵਾਦਾਂ ’ਚ ਹਾਂ ਅਤੇ ਇਸ ਵਿਵਾਦ ਕਾਰਨ ਮੇਰੇ ਕਈ ਵਿਦਿਆਰਥੀਆਂ ਨੂੰ ਨਿਆਇਕ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰਨ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਨਾਲ ਮੈਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਵਿਵਾਦਿਤ ਵੀਡੀਓ ’ਚ ਸਾਂਗਵਾਨ ਵਿਦਿਆਰਥੀਆਂ ਨੂੰ ਅਗਲੀ ਵਾਰ ਪੜ੍ਹੇ-ਲਿਖੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।

ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੁੱਛਿਆ- ‘ਕੀ ਪੜ੍ਹੇ-ਲਿਖੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨਾ ਗੁਨਾਹ ਹੈ? ਜੇਕਰ ਕੋਈ ਅਨਪੜ੍ਹ ਹੈ ਤਾਂ ਮੈਂ ਨਿੱਜੀ ਤੌਰ ’ਤੇ ਉਸ ਦਾ ਸਤਿਕਾਰ ਕਰਦਾ ਹਾਂ ਪਰ ਲੋਕ ਨੁਮਾਇੰਦੇ ਅਨਪੜ੍ਹ ਨਹੀਂ ਹੋ ਸਕਦੇ। ਇਹ ਵਿਗਿਆਨ ਅਤੇ ਤਕਨਾਲੋਜੀ ਦਾ ਯੁੱਗ ਹੈ। ਅਨਪੜ੍ਹ ਲੋਕ ਨੁਮਾਇੰਦੇ ਕਦੇ ਵੀ 21ਵੀਂ ਸਦੀ ਦੇ ਆਧੁਨਿਕ ਭਾਰਤ ਦਾ ਨਿਰਮਾਣ ਨਹੀਂ ਕਰ ਸਕਦੇ।

Add a Comment

Your email address will not be published. Required fields are marked *