ਨਿਊਜ਼ੀਲੈਂਡ ਵਾਸੀਆਂ ਲਈ ਸੋਲਰ ਪੈਨਲਾਂ ‘ਤੇ 4000 ਦੀ ਰੀਬੇਟ

ਆਕਲੈਂਡ- ਜੇ ਲੇਬਰ ਪਾਰਟੀ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਪਾਰਟੀ ਰੀਨਿਊਬਲ ਐਨਰਜੀ ਪੈਦਾ ਕਰਨ ‘ਤੇ ਵਧੇਰੇ ਧਿਆਨ ਦਏਗੀ ਤੇ ਆਪਣੀ ਸੋਲਰ ਐਨਰਜੀ ਪਾਲਸ ਤਹਿਤ ਨਿਊਜੀਲੈਂਡ ਵਾਸੀਆਂ ਨੂੰ ਘਰਾਂ ਵਿੱਚ ਸੋਲਰ ਪੈਨਲ ਤੇ ਬੈਟਰੀਆਂ ਲਗਵਾਉਣ ਲਈ 4000 ਦੀ ਰੀਬੇਟ ਦਏਗੀ। ਇਹਨਾਂ ਹੀ ਨਹੀਂ 20 ਮਿਲੀਅਨ ਮੁੱਲ ਦੇ ਐਨਰਜੀ ਪ੍ਰੋਜੈਕਟ ਵੀ ਐਲਾਨੇ ਜਾਣਗੇ ਤੇ ਹਰ ਸਾਲ 1000 ਕਾਇਗਾ ਓਰਾ ਹੋਮਜ਼ ਵਿੱਚ ਸੋਲਰ ਪੈਨਲ ਲਾਏ ਜਾਣਗੇ। ਇਸ ਦੀ ਜਾਣਕਾਰੀ ਅੱਜ ਲੇਬਰ ਪਾਰਟੀ ਦੇ ਪ੍ਰਧਾਨ ਕ੍ਰਿਸ ਹਿਪਕਿਨਸ ਵੱਲੋਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਟੀਚਾ 2050 ਤੱਕ 68 ਐਨਰਜੀ ਸੋਲਰ ਸਿਸਟਮਾਂ ਤੋਂ ਪੈਦਾ ਕਰਨ ਦਾ ਹੈ। ਇਸ ਵੇਲੇ ਨਿਊਜੀਲੈਂਡ ਵਿੱਚ ਕਰੀਬ 40000 ਘਰ ਸੋਲਰ ਐਨਰਜੀ ‘ਤੇ ਨਿਰਭਰ ਹਨ।

Add a Comment

Your email address will not be published. Required fields are marked *