ਗਾਇਕਾ ਦੇ ਘਰ ਵੜ ਕੇ ਔਰਤ ਨੇ ਮਾਰੇ ਥੱਪੜ

ਲੁਧਿਆਣਾ : ਡਾਬਾ ਇਲਾਕੇ ’ਚ ਰਹਿਣ ਵਾਲੀ ਭਜਨ ਗਾਇਕਾ ਦੇ ਘਰ ਵੜ ਕੇ ਔਰਤ ਦੇ ਥੱਪੜ ਮਾਰੇ। ਭਜਨ ਗਾਇਕਾ ਨੇ ਇਸ ਸਬੰਧੀ ਥਾਣਾ ਡਾਬਾ ’ਚ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੀੜਤ ਔਰਤ ਦਾ ਕਹਿਣਾ ਹੈ ਕਿ ਉਹ ਜਗਰਾਤੇ ’ਚ ਭਜਨ ਗਾਉਂਦੀ ਹੈ। ਸ਼ਨੀਵਾਰ ਸ਼ਾਮ ਨੂੰ ਉਸ ਦੇ ਘਰ ਦੇ ਬਾਹਰ ਇਕ ਕਾਰ ਰੁਕੀ ਅਤੇ ਉਸ ’ਚੋਂ ਨਿਕਲੀ ਔਰਤ ਉਸਦੇ ਘਰ ਆ ਗਈ।

ਉਹ ਸਮਝ ਗਈ ਕਿ ਉਹ ਔਰਤ ਕਿਸੇ ਗੱਲ ਲਈ ਆਈ ਸੀ। ਜਦੋਂ ਉਹ ਉਸ ਨੂੰ ਅੰਦਰ ਲੈ ਗਈ ਤਾਂ ਔਰਤ ਨੇ ਉਸ ਦੇ ਮੂੰਹ ’ਤੇ ਥੱਪੜ ਮਾਰੇ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਔਰਤ ਨੇ ਉਸ ਦੇ ਘਰ ਦੇ ਬਾਹਰ ਖੜ੍ਹ ਕੇ ਧਮਕੀਆਂ ਦਿੱਤੀਆਂ ਅਤੇ ਦਰਵਾਜ਼ੇ ’ਤੇ ਲੱਤਾਂ ਵੀ ਮਾਰੀਆਂ। ਉਸ ਔਰਤ ਦੀਆਂ ਸਾਰੀਆਂ ਹਰਕਤਾਂ ਘਰ ਦੇ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈਆਂ। ਦੂਜੇ ਪਾਸੇ ਥਾਣਾ ਡਾਬਾ ਦੀ ਪੁਲਸ ਅਨੁਸਾਰ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਹੀ ਅੱਗੇ ਕੁਝ ਵੀ ਕਿਹਾ ਜਾ ਸਕਦਾ ਹੈ।

Add a Comment

Your email address will not be published. Required fields are marked *