ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਵਿਰੁੱਧ ਸੀਰੀਜ਼ ’ਚ ਆਸਟਰੇਲੀਆ ਜਿੱਤ ਦਾ ਦਾਅਵੇਦਾਰ : ਰੈਨਾ

ਮੁੰਬਈ–  ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਆਸਟਰੇਲੀਆ ਦਾ ਦਬਦਬਾ ਰਹੇਗਾ ਕਿਉਂਕਿ ਉਸਦੀ ਬੱਲੇਬਾਜ਼ੀ ਵਿਚ ਲਚੀਲਾਪਨ ਹੈ ਤੇ ਇਸ ਟੀਮ ਦੇ ਖਿਡਾਰੀਆਂ ਨੂੰ ਭਾਰਤੀ ਹਾਲਾਤ ਦੀ ਚੰਗੀ ਸਮਝ ਹੈ। ਭਾਰਤੀ ਟੀਮ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਆਸਟਰੇਲੀਆ ਵਿਰੁੱਧ 3 ਮੈਚਾਂ ਦੀ ਘਰੇਲੂ ਵਨ ਡੇ ਲੜੀ ਵਿਚ ਹਿੱਸਾ ਲਵੇਗੀ। 

ਇਸ ਲੜੀ ਦਾ ਆਗਾਜ਼ ਮੋਹਾਲੀ ਵਿਚ 22 ਸਤੰਬਰ ਨੂੰ ਹੋਵੇਗਾ। ਇਸ ਤੋਂ ਬਾਅਦ ਇੰਦੌਰ (24 ਸਤੰਬਰ) ਤੇ ਰਾਜਕੋਟ (27 ਸਤੰਬਰ) ਨੂੰ ਮੈਚ ਖੇਡੇ ਜਾਣਗੇ। ਰੈਨਾ ਨੇ ਕਿਹਾ, ‘‘ਆਸਟਰੇਲੀਆ ਕੋਲ ਬੱਲੇਬਾਜ਼ੀ ਕ੍ਰਮ ਵਿਚ ਖੱਬੇ-ਸੱਜੇ ਹੱਥ ਦਾ ਚੰਗਾ ਮਿਸ਼ਰਣ ਹੈ। ਇੰਦੌਰ ਦੇ ਮੈਦਾਨ ਤੇ ਰਾਜਕੋਟ ਦੀ ਪਿੱਚ ਸਪਾਟ ਹੈ। ਇਸ ਤੋਂ ਇਲਾਵਾ ਆਸਟਰੇਲੀਆ ਨੇ ਮੋਹਾਲੀ ਵਿਚ ਕਾਫੀ ਖੇਡਿਆ ਹੈ ਤੇ ਇਸ ਲਈ ਮੇਰਾ ਮੰਨਣਾ ਹੈ ਕਿ ਉਸਦੇ ਕੋਲ ਜਿੱਤ ਦਰਜ ਕਰਨ ਦੇ ਜ਼ਿਆਦਾ ਮੌਕੇ ਹੋਣਗੇ।

Add a Comment

Your email address will not be published. Required fields are marked *