WPL 2023 : ਦਿੱਲੀ ਕੈਪੀਟਲਸ ਦੀ ਸ਼ਾਨਦਾਰ ਜਿੱਤ, ਯੂਪੀ ਨੂੰ 42 ਦੌੜਾਂ ਨਾਲ ਦਿੱਤੀ ਮਾਤ

ਦਿੱਲੀ ਕੈਪੀਟਲਸ ਅਤੇ ਯੂਪੀ ਵਾਰੀਅਰਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦੇ 5ਵੇਂ ਮੈਚ ‘ਚ ਦਿੱਲੀ ਨੇ ਯੂਪੀ ਨੂੰ 42 ਦੌੜਾਂ ਨਾਲ ਮਾਤ ਦਿੱਤੀ ਹੈ। ਨਵੀਂ ਮੁੰਬਈ ਦੇ ਡਾ. ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ ‘ਚ ਖੇਡੇ ਗਏ ਮੈਚ ਚ ਯੂਪੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 211 ਦੌੜਾਂ ਬਣਾਈਆਂ ਤੇ ਯੂਪੀ ਨੂੰ 212 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਬਾਅਦ ਯੂਪੀ ਦੀ ਟੀਮ 20 ਓਵਰਾਂ ਚ 5 ਵਿਕਟਾਂ ਦੇ ਨੁਕਸਾਨ ‘ਤੇ — ਦੌੜਾਂ ਹੀ ਬਣਾ ਸਕੀ। ਦਿੱਲੀ ਵਲੋਂ ਕਪਤਾਨ ਮੇਗ ਲੈਨਿੰਗ ਨੇ ਸਭ ਤੋਂ ਵੱਧ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਇਸ ਤੋਂ ਇਲਾਵਾ ਸ਼ੈਫਾਲੀ ਵਰਮਾ ਨੇ 17, ਮਾਰੀਜ਼ਾਨੇ ਕਪ ਨੇ 16 ਦੌੜਾਂ , ਐਲੀਸੇ ਕੈਪਸੀ ਨੇ 21 ਦੌੜਾਂ, ਜੇਮਿਮਾ ਰੋਡਰਿਗੇਜ਼ ਨੇ 34 ਤੇ ਜੇਸ ਜੋਨਾਸਨ ਨੇ 42 ਦੌੜਾਂ ਦਾ ਯੋਗਦਾਨ ਦਿੱਤਾ। ਯੂਪੀ ਵਲੋਂ ਸ਼ਬਨਿਮ ਇਸਮਾਈਲ ਨੇ 1,ਰਾਜੇਸ਼ਵਰੀ ਗਾਇਕਵਾੜ ਨੇ 1, ਟਾਹਲੀਆ ਮੈਕਗ੍ਰਾਥ ਨੇ 1 ਤੇ ਸੋਫੀ ਐਕਲੇਸਟੋਨ ਨੇ 1 ਵਿਕਟ ਲਈਆਂ।

Add a Comment

Your email address will not be published. Required fields are marked *