ਮਾਪਿਆਂ ਦਾ ਸ਼ਰਮਨਾਕ ਕਾਰਾ, ਬੱਚੇ ਨੂੰ ਪਿਲਾਈ ਵੋਡਕਾ, ਵੀਡੀਓ ਵਾਇਰਲ ਹੋਣ ਮਗਰੋਂ ਚੜੇ ਪੁਲਸ ਹੱਥੇ

ਬ੍ਰਿਟੇਨ – ਯੂਕੇ ਦੇ ਇੱਕ ਜੋੜੇ ਨੂੰ ਆਪਣੇ ਬੱਚੇ ਨੂੰ ਵੋਡਕਾ ਪਿਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਉਨ੍ਹਾਂ ‘ਤੇ ਬਾਲ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਕੁਝ ਸਮੇਂ ਬਾਅਦ ਦੋਵਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਇਹ ਘਟਨਾ ਜੂਨ ਵਿੱਚ ਡੋਵਰ, ਕੈਂਟ ਵਿੱਚ ਵਾਪਰੀ ਸੀ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਇਕ ਬੱਚਾ ਫਰਸ਼ ‘ਤੇ ਬੈਠਾ ਨਜ਼ਰ ਆ ਰਿਹਾ ਹੈ। ਉਸ ਦੇ ਕੋਲ ਇਕ ਔਰਤ ਵੀ ਬੈਠੀ ਹੈ। ਔਰਤ ਦੇ ਹੱਥ ਵਿੱਚ ਵੋਡਕਾ ਦੀ ਬੋਤਲ ਹੈ। ਉਹ ਢੱਕਣ ਵਿੱਚ ਵੋਡਕਾ ਪਾਉਂਦੀ ਹੈ ਅਤੇ ਬੱਚੇ ਨੂੰ ਪਿਆ ਦਿੰਦੀ ਹੈ। ਇਸ ਦੌਰਾਨ ਇੱਕ ਵਿਅਕਤੀ ਪੂਰਾ ਸਮਾਂ ਕੋਲ ਖੜ੍ਹਾ ਰਹਿੰਦਾ ਹੈ। ਪਿੱਛੇ ਉੱਚੀ ਆਵਾਜ਼ ਵਿੱਚ ਸੰਗੀਤ ਚੱਲ ਰਿਹਾ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਨਜ਼ਰ ਆ ਰਹੇ ਪੁਰਸ਼ ਅਤੇ ਮਹਿਲਾ ਬੱਚੇ ਦੇ ਮਾਤਾ-ਪਿਤਾ ਹਨ। 14 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋਣ ਤੋਂ ਬਾਅਦ ਕੈਂਟ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਕ ਔਰਤ ਨੇ ਕਿਹਾ, ‘ਇਹ ਬਹੁਤ ਦੁਖਦਾਈ ਹੈ। ਮੈਂ ਇਸ ਬਾਰੇ ਫੇਸਬੁੱਕ ‘ਤੇ ਪੋਸਟ ਕੀਤਾ, ਪਰ ਇਸ ਨੂੰ ਉੱਥੋਂ ਹਟਾਇਆ ਜਾ ਰਿਹਾ ਹੈ। ਇਕ ਹੋਰ ਯੂਜ਼ਰ ਨੇ ਕਿਹਾ, ‘ਉਸ ਘਰ ਤੋਂ ਬਾਹਰ ਕੋਈ ਕਿਵੇਂ ਜਾਣ ਸਕਦਾ ਹੈ ਕਿ ਬੱਚਾ ਸੁਰੱਖਿਅਤ ਹੈ ਜਾਂ ਨਹੀਂ? ਮਾਸੂਮ ਨੂੰ ਮਾਪਿਆਂ ਕੋਲ ਵਾਪਸ ਭੇਜਣਾ ਬੇਰਹਿਮੀ ਹੈ। ਉਥੇ ਹੀ ਕੈਂਟ ਕਾਉਂਟੀ ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਸੋਸ਼ਲ ਸਰਵਿਸਿਜ਼ ਇਸ ਬਾਰੇ ਜਾਣੂ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਕੀਤੀ ਹੈ।

Add a Comment

Your email address will not be published. Required fields are marked *