ਅਧਿਆਪਕ ਸੁਭਾਸ਼ ਚੰਦਰ ਬਣੇ ਨਿਊਜ਼ੀਲੈਂਡ ਵਿਦਿਆਰਥੀਆਂ ਦੀ ਪਹਿਲੀ ਪਸੰਦ
September 15, 2023
ਆਕਲੈਂਡ- ਦੱਖਣੀ ਆਕਲੈਂਡ ਦੇ ਰਹਿਣ ਵਾਲੇ ਭਾਰਤੀ ਮੂਲ ਦਾ ਅਧਿਆਪਕ ਸੁਭਾਸ਼ ਚੰਦਰ ਇਸ ਵੇਲੇ ਹਜਾਰਾਂ ਨਿਊਜ਼ੀਲੈਂਡ ਮੂਲ ਦੇ ਵਿਦਿਆਰਥੀਆਂ ਦਾ ਚਹੇਤਾ ਬਣ ਗਿਆ ਹੈ। 2019 ਵਿੱਚ ਨੈਸ਼ਨਲ ਐਕਸਲੈਂਸ ਇਨ ਟੀਚਿੰਗ ਨਾਲ ਸਨਮਾਨੇ ਗਏ ਸੁਭਾਸ਼ ਚੰਦਰ ਨੇ ਆਪਣੇ ਕੁਝ ਕੁ ਵਿਦਿਆਰਥੀਆਂ ਦੀ ਮੱਦਦ ਲਈ ਇਟਫੀਨੀਟੀ ਪਲਸ ਵਨ ਨਾਮ ਦਾ ਚੈਨਲ ਸ਼ੁਰੂ ਕੀਤਾ ਸੀ। ਐਨਸੀਈਏ ਮੈਥ ਸਬਜੈਕਟ ਲਈ ਸ਼ੁਰੂ ਕੀਤੇ ਚੈਨਲ ਨੂੰ ਹੌਲੀ-ਹੌਲੀ ਇਨੀ ਪ੍ਰਸਿੱਧੀ ਮਿਲ ਗਈ ਕਿ ਕਰੀਬ 33,000 ਵਿਦਿਆਰਥੀਆਂ ਵੱਲੋਂ ਸੁਭਾਸ਼ ਚੰਦਰ ਦੇ ਟੁਟੋਰੀਅਨ ਦੇਖਦੇ ਹਨ ਤੇ ਉਸਦੀ ਹੌਂਸਲਾ-ਵਧਾਈ ਕਰਦੇ ਹਨ। ਸੁਭਾਸ਼ ਦੇ ਮੈਥ ਸੱਮਸਿਆਵਾਂ ਹੱਲ ਕਰਨ ਲਈ ਕੋਡ ਐਕਸ ਫੈਕਟਰ ਤਾਂ ਵਿਦਿਆਰਥੀਆਂ ਦੇ ਨਾਲ ਨਿਊਜੀਲੈਂਡ ਦੇ ਅਧਿਆਪਕਾਂ ਨੂੰ ਵੀ ਕਾਫੀ ਭਾਅ ਰਿਹਾ ਹੈ।

