PAK vs SL, Asia Cup : ਪਾਕਿਸਤਾਨ ਏਸ਼ੀਆ ਕੱਪ ‘ਚੋਂ ਬਾਹਰ

ਏਸ਼ੀਆ ਕੱਪ ਦੇ ਸੁਪਰ-4 ਰਾਊਂਡ ‘ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਟੀਮ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਮੀਂਹ ਕਾਰਨ ਹੋਏ ਮੈਚ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 42 ਓਵਰਾਂ ਵਿੱਚ 252 ਦੌੜਾਂ ਬਣਾਈਆਂ। ਡਕਵਰਥ ਲੁਈਸ ਨਿਯਮ ਦੇ ਤਹਿਤ ਸ਼੍ਰੀਲੰਕਾ ਦੇ ਸਾਹਮਣੇ 252 ਦੌੜਾਂ ਦਾ ਟੀਚਾ ਸੀ ਅਤੇ ਸ਼੍ਰੀਲੰਕਾ ਨੇ ਆਖਰੀ ਗੇਂਦ ‘ਤੇ 8 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਇਸ ਤੋਂ ਪਹਿਲਾਂ ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਇਸ ਨੂੰ 45 ਓਵਰਾਂ ਦਾ ਕਰ ਦਿੱਤਾ ਗਿਆ। ਮੈਚ ਦੇ ਮੱਧ ‘ਚ ਫਿਰ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਮੈਚ ਦੇ ਓਵਰਾਂ ਦੀ ਗਿਣਤੀ ਫਿਰ ਤੋਂ 42 ਕਰ ਦਿੱਤੀ ਗਈ। ਸ਼੍ਰੀਲੰਕਾ ਨੂੰ ਡਕਵਰਥ ਲੁਈਸ ਵਿਧੀ ਤਹਿਤ 252 ਦੌੜਾਂ ਦਾ ਟੀਚਾ ਮਿਲਿਆ। ਰਿਜ਼ਵਾਨ ਨੇ 73 ਗੇਂਦਾਂ ‘ਤੇ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 86 ਦੌੜਾਂ ਦੀ ਅਜੇਤੂ ਪਾਰੀ ਖੇਡਣ ਤੋਂ ਇਲਾਵਾ ਇਫਤਿਖਾਰ ਅਹਿਮਦ (47 ਦੌੜਾਂ, 40 ਗੇਂਦਾਂ, 4 ਚੌਕੇ, 2 ਛੱਕੇ) ਨਾਲ ਮਿਲ ਕੇ 6ਵੇਂ ਵਿਕਟ ਲਈ 108 ਦੌੜਾਂ ਜੋੜੀਆਂ ਅਤੇ ਪਾਕਿਸਤਾਨ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਇਨ੍ਹਾਂ ਦੋਵਾਂ ਦੀ ਸਾਂਝੇਦਾਰੀ ਨਾਲ ਪਾਕਿਸਤਾਨ ਆਖਰੀ 10 ਓਵਰਾਂ ‘ਚ 102 ਦੌੜਾਂ ਜੋੜਨ ‘ਚ ਸਫਲ ਰਿਹਾ। ਸ਼ਫੀਕ ਨੇ ਵੀ ਸਿਖਰ ‘ਤੇ 69 ਗੇਂਦਾਂ ‘ਤੇ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ।

Add a Comment

Your email address will not be published. Required fields are marked *