ਬ੍ਰਿਸਬੇਨ ‘ਚ ਅਕਾਲੀ ਆਗੂ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜ਼ਲੀ ਭੇਂਟ

ਬ੍ਰਿਸਬੇਨ – ਆਸਟ੍ਰੇਲੀਆ ਦੌਰੇ ‘ਤੇ ਆਏ ਵਿਨਰਜੀਤ ਸਿੰਘ ਖਡਿਆਲ ਅਕਾਲੀ ਆਗੂ ਮਰਹੂਮ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਮਨਮੀਤ ਪੈਰਾਡਾਈਜ਼ ਪਾਰਕ, ਲਕਸਵਰਥ ਪਲੇਸ ਮੁਰੂਕਾ ਬ੍ਰਿਸਬੇਨ ਵਿਖੇ ਘਟਨਾ ਸਥਾਨ ’ਤੇ ਗਏ, ਜਿੱਥੇ ਉਨ੍ਹਾਂ ਆਪਣੇ ਪਿਆਰੇ ਦੋਸਤ ਮਨਮੀਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਲਕ ਆਸਟ੍ਰੇਲੀਆ ਦਾ ਨਾਮ ਜਦੋਂ ਵੀ ਕਿਤੇ ਸਾਹਮਣੇ ਆਉਂਦਾ ਹੈ, ਤਾਂ ਇਕ ਹੱਸਦਾ, ਉਮੀਦ ਨਾਲ ਭਰਿਆ ਰੋਣਕੀ ਚਿਹਰਾ ਸਾਹਮਣੇ ਆ ਜਾਂਦਾ ਹੈ ਅਤੇ ਉਹ ਚਿਹਰਾ ਹੈ “ਮਨਮੀਤ ਅਲੀਸ਼ੇਰ” ਦਾ, ਜਿਸ ਨੂੰ ਗਏ ਨੂੰ ਕਈ ਵਰ੍ਹੇ ਬੀਤ ਗਏ, ਪਰ ਉਸ ਦੇ ਜਾਣ ਦੀ ਪੀੜ ਅੱਜ ਵੀ ਉਸੇ ਤਰੀਕੇ ਨਾਲ ਬਰਕਰਾਰ ਹੈ।

ਮਨਮੀਤ ਨੂੰ ਯਾਦ ਕਰਦਿਆਂ ਉਨਾਂ ਦੁਨੀਆ ਭਰ ਵਿੱਚ ਵੱਸਦੇ ਸਾਰੇ ਸਨੇਹੀਆਂ, ਜਿਨ੍ਹਾਂ ਨੇ ਉਸ ਕਹਿਰ ਦੇ ਸਮੇਂ ਵਿੱਚ ਨਿੱਘਾ ਸਾਥ ਦਿੱਤਾ, ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਆਸਟ੍ਰੇਲੀਆ ਵੱਸਦੇ ਪ੍ਰਵਾਸੀ ਭਾਰਤੀਆਂ ਖ਼ਾਸਕਰ ਪੰਜਾਬੀ ਭਾਈਚਾਰੇ ਵਲੋਂ ਮਿਹਨਤ ਅਤੇ ਲਗਨ ਨਾਲ ਤਰੱਕੀ ਕਰ ਜੋ ਬੁਲੰਦੀਆਂ  ਹਾਸਲ ਕੀਤੀਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀਆਂ ਵਲੋਂ ਦਿੱਤੇ ਗਏ ਪਿਆਰ ਅਤੇ ਸਹਿਯੋਗ ਦੇ ਲਈ ਹਮੇਸ਼ਾ ਹੀ ਰਿਣੀ ਰਹਿਣਗੇ।

Add a Comment

Your email address will not be published. Required fields are marked *