ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਸਿਰਫ਼ 3 ਦਿਨ ਬਾਕੀ
September 15, 2023
![](http://mehakewattan.com/wp-content/uploads/2023/09/11_22_056829428gurdas-ll.jpg)
ਗੁਰਦਾਸ ਮਾਨ ਦਾ 3 ਦਿਨਾਂ ਬਾਅਦ 17 ਸਤੰਬਰ ਦਿਨ ਐਤਵਾਰ ਨੂੰ ਸ਼ਾਮ ਸਾਢੇ 6 ਵਜੇ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਗੁਰਦਾਸ ਮਾਨ ਦੇ ਇਸ ਕੰਸਰਟ ਦਾ ਨਾਂ ‘ਅੱਖੀਆਂ ਉਡੀਕਦੀਆਂ ਟੂਰ’ ਹੈ।
ਦੱਸ ਦੇਈਏ ਕਿ ਇਸ ਏਰੇਨਾ ’ਚ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਿਥੇ ਪਹਿਲੀ ਵਾਰ ਕੋਈ ਪੰਜਾਬੀ ਕਲਾਕਾਰ ਪ੍ਰਫਾਰਮ ਕਰਨ ਜਾ ਰਿਹਾ ਹੈ।ਕ੍ਰਿਏਟਿਵ ਇਵੈਂਟਸ ਦੇ ਮੁਖੀ ਛਿੰਕੂ ਤੇ ਲਾਲੀ ਮੁਤਾਬਕ ਲੋਕ ਬੜੇ ਉਤਸ਼ਾਹਿਤ ਹਨ ਤੇ ਖ਼ਾਸਕਰ ਫੈਮਿਲੀ ਇੰਕੁਆਇਰੀਜ਼ ਬਹੁਤ ਆ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਸ਼ੋਅ ਦੇ ਪ੍ਰਾਫਿਟ ਦਾ 10 ਫ਼ੀਸਦੀ ਹਿੱਸਾ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਿੱਤਾ ਜਾਵੇਗਾ।