ਜਾਪਾਨ ਦੇ PM ਫੂਮਿਓ ਕਿਸ਼ਿਦਾ ਨੇ ਦੋ ਮਹੀਨਿਆਂ ‘ਚ ਚੌਥੇ ਮੰਤਰੀ ਨੂੰ ਕੀਤੀ ਬਰਖ਼ਾਸਤ

ਟੋਕੀਓ: ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਘਪਲੇ ਦੇ ਦੋਸ਼ਾਂ ਤੋਂ ਜੂਝ ਰਹੀ ਆਪਣੀ ਕੈਬਨਿਟ ਦੀ ਸਾਖ ਨੂੰ ਸੁਧਾਰਨ ਤਹਿਤ ਪਿਛਲੇ 2 ਮਹੀਨਿਆਂ ਦੇ ਅੰਦਰ ਆਪਣੇ ਚੌਥੇ ਮੰਤਰੀ ਨੂੰ ਬਰਖ਼ਾਸਤ ਕਰ ਦਿੱਤਾ ਹੈ। ਘਪਲੇ ਸਬੰਧੀ ਲੱਗੇ ਦੋਸ਼ਾਂ ਕਾਰਨ ਕੈਬਨਿਟ ਦੀ ਚੋਣ ਦੇ ਕਿਸ਼ਿਦਾ ਦੇ ਫ਼ੈਸਲੇ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਫੁਕੂਸ਼ੀਮਾ ਅਤੇ ਹੋਰ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਮੁੜ ਨਿਰਮਾਣ ਦੇ ਇੰਚਾਰਜ ਮੰਤਰੀ ਕੀਨੀਆ ਅਕੀਬਾ ‘ਤੇ ਰਾਜਨੀਤਿਕ ਅਤੇ ਚੋਣ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਕੀਬਾ ਨੇ ਕਿਸ਼ਿਦਾ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵੱਡਾ ਫ਼ੈਸਲਾ ਲਿਆ ਹੈ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਕਿਹਾ। 

ਦੱਸ ਦੇਈਏ ਕਿ ਕਿਸ਼ਿਦਾ ਨੇ ਅਕੀਬਾ ਦਾ ਚਾਰਜ ਸਾਬਕਾ ਪੁਨਰ ਨਿਰਮਾਣ ਮੰਤਰੀ ਹੀਰੋਮਿਚੀ ਵਤਨਾਬ ਨੂੰ ਸੌਂਪ ਦਿੱਤਾ। ਵਾਤਾਨਾਬੇ ਦੀ ਨਿਯੁਕਤੀ ਨੂੰ ਬਾਅਦ ਇਸ ਨੂੰ ਅਧਿਕਾਰਤ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਅਕੀਬਾ ‘ਤੇ ਲੱਗੇ ਦੋਸ਼ਾਂ ਕਾਰਨ ਮਹੱਤਵਪੂਰਨ ਬਜਟ ਬਿੱਲ ‘ਤੇ ਆਉਣ ਵਾਲੇ ਸੰਸਦੀ ਕੰਮਕਾਜ ‘ਚ ਰੁਕਾਵਟ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਕਿਸ਼ਿਦਾ ਨੇ ਮੰਗਲਵਾਰ ਨੂੰ ਗ੍ਰਹਿ ਮੰਤਰੀ ਮਿਓ ਸੁਗਿਤਾ ਨੂੰ ਵੀ ਬਰਖ਼ਾਸਤ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਜਿਨਸੀ ਅਤੇ ਨਸਲੀ ਘੱਟ ਗਿਣਤੀਆਂ ਵਿਰੁੱਧ ਇਤਰਾਜ਼ਯੋਗ ਬਿਆਨ ਦਿੱਤੇ ਸਨ।

Add a Comment

Your email address will not be published. Required fields are marked *