ਜੋਅ ਬਾਈਡੇਨ ਦਾ ਬੇਟਾ ਹੰਟਰ ਟੈਕਸ ਚੋਰੀ ਤੇ ਹਥਿਆਰ ਸਬੰਧੀ ਅਪਰਾਧ ‘ਚ ਦੋਸ਼ੀ ਕਰਾਰ

ਅਮਰੀਕੀ ਨਿਆਂ ਵਿਭਾਗ ਨੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਬੇਟੇ ਹੰਟਰ ਬਾਈਡੇਨ ਨੂੰ ਸੰਘੀ ਟੈਕਸ ਅਤੇ ਹਥਿਆਰਾਂ ਨਾਲ ਸਬੰਧਤ ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੰਟਰ ਬਾਈਡੇਨ ਨੂੰ ਟੈਕਸ ਤੋਂ ਛੋਟ ਲੈਣ ਅਤੇ ਹਥਿਆਰ ਖਰੀਦਣ ਦੇ 3 ਮਾਮਲਿਆਂ ‘ਚ ਦੋਸ਼ੀ ਪਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਬੱਚੇ ‘ਤੇ ਅਪਰਾਧਿਕ ਮੁਕੱਦਮਾ ਚਲਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੋਅ ਬਾਈਡੇਨ ਨੇ ਗੈਰ-ਕਾਨੂੰਨੀ ਢੰਗ ਨਾਲ ਬੰਦੂਕ ਰੱਖਣ ਦੀ ਗੱਲ ਕਬੂਲੀ ਹੈ। ਅਜਿਹੇ ‘ਚ ਅਮਰੀਕੀ ਰਾਸ਼ਟਰਪਤੀ ਦੇ ਬੇਟੇ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਵ੍ਹਾਈਟ ਹਾਊਸ ਦੇ ਬੁਲਾਰੇ ਇਆਨ ਸੈਮਸ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।

ਦੱਸਣਯੋਗ ਹੈ ਕਿ ਹੰਟਰ ਬਾਈਡੇਨ ‘ਤੇ ਟੈਕਸ ਚੋਰੀ ਦਾ ਵੀ ਦੋਸ਼ ਹੈ। ਦੋਸ਼ ਹੈ ਕਿ ਸਾਲ 2017 ਅਤੇ 2018 ਵਿੱਚ ਹੰਟਰ ਬਾਈਡੇਨ ਨੇ $1.5 ਮਿਲੀਅਨ ਤੋਂ ਵੱਧ ਦੀ ਆਮਦਨ ‘ਤੇ ਰਿਟਰਨ ਫਾਈਲ ਨਹੀਂ ਕੀਤੀ ਸੀ। ਇਹ ਮੰਨਿਆ ਜਾਂਦਾ ਹੈ ਕਿ ਹੰਟਰ ਬਾਈਡੇਨ ‘ਤੇ ਸਿਰਫ 2 ਸਾਲਾਂ ਵਿੱਚ $ 100,000 ਤੋਂ ਵੱਧ ਦਾ ਟੈਕਸ ਬਕਾਇਆ ਸੀ।

Add a Comment

Your email address will not be published. Required fields are marked *