12 ਸਾਲਾ ਬੱਚੇ ਸਿਰਫ 3 ਵਾਰ ਗੋਲਫ ਖੇਡਕੇ ਜਿੱਤੀ ਨੈਸ਼ਨਲ ਚੈਂਪੀਅਨਸ਼ਿਪ

ਆਕਲੈਂਡ- ਨਿਊਜ਼ੀਲੈਂਡ ਦੇ ਬੇਅ ਆਫ ਪਲੈਂਟੀ ਦੇ 12 ਸਾਲਾ ਬੇਲੀਗ ਟੀਪਾ-ਟਰਾਓ ਨੇ ਇੱਕ ਵੱਖਰਾ ਹੀ ਰਿਕਾਰਡ ਕਾਇਮ ਕਰ ਦਿੱਤਾ ਹੈ। ਟੌਰੰਗੇ ਵਿਖੇ ਹੋਈਆਂ AIMS ਦੀਆਂ ਨੈਸ਼ਨਲ ਲੇਵਲ ਦੀਆਂ ਖੇਡਾਂ ਵਿੱਚ ਬੇਲੀਗ ਨੇ ਨੈਸ਼ਨਲ ਪੱਧਰ ਦੀ ਗੋਲਫ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਿਆ ਹੈ। ਉਸਨੇ ਨਾਈਟ-ਹੋਲ ਸ਼੍ਰੇਣੀ ਦਾ ਗੋਲਫ ਕੰਪੀਟਿਸ਼ਨ ਜਿੱਤਿਆ ਹੈ।
ਦੱਸਣਯੋਗ ਹੈ ਕਿ ਬੇਲੀਗ ਨੇ ਆਪਣੀ ਜਿੰਦਗੀ ਵਿੱਚ ਗੋਲਫ ਸਿਰਫ 3 ਵਾਰ ਖੇਡੀ ਹੈ ਅਤੇ ਇਹ ਵੀ ਕਿ ਉਹ ਓਟੀਸਟਿਕ ਵੀ ਹੈ ਤੇ ਉਸਦੀ ਇਸ ਬਿਮਾਰੀ ਦੇ ਇਲਾਜ ਵਜੋਂ ਹੀ ਬੇਲੀਗ ਨੂੰ ਗੋਲਫ ਖਿਡਾਉਣੀ ਸ਼ੁਰੂ ਕੀਤੀ ਗਈ ਸੀ। ਹੁਣ ਆਉਂਦੇ ਸਮੇਂ ਵਿੱਚ ਉਸਨੂੰ ਪ੍ਰੋਫੈਸ਼ਨਲ ਟ੍ਰੈਨਿੰਗ ਵੀ ਦਿੱਤੀ ਜਾਏਗੀ ਤਾਂ ਜੋ ਉਹ ਹੋਰ ਜਿਆਦਾ ਕੰਪੀਟਿਸ਼ਨਾਂ ਵਿੱਚ ਹਿੱਸਾ ਲੈ ਸਕੇ।

Add a Comment

Your email address will not be published. Required fields are marked *