ਪੰਜਾਬ ’ਚ ਪਹਿਲਾ ਸਕੂਲ ਆਫ ਐਮੀਨੈਂਸ ਦੇਖ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਬੁੱਧਵਾਰ ਨੂੰ ਅੰਮ੍ਰਿਤਸਰ ਸਥਿਤ ਛੇਹਰਟਾ ਵਿਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰ ਦਿੱਤਾ। ਇਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਨੂੰ ਇਤਿਹਾਸਕ ਦੱਸਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਅੱਜ ਤੋਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਜਿਸ ਸਰਕਾਰੀ ਸਕੂਲ ਦਾ ਉਦਘਾਟਨ ਕੀਤਾ ਗਿਆ ਹੈ, ਉਹ ਮਾਮੂਲੀ ਨਹੀਂ ਹੈ। ਪੂਰੇ ਪੰਜਾਬ ਵਿਚ ਵੱਡੇ ਤੋਂ ਵੱਡੇ ਪ੍ਰਾਈਵੇਟ ਸਕੂਲ ਵਿਚ ਵੀ ਉਹ ਸਹੂਲਤਾਂ ਨਹੀਂ ਜਿਹੜੀਆਂ ਇਸ ਸਕੂਲ ਵਿਚ ਦਿੱਤੀਆਂ ਗਈਆਂ ਹਨ। ਪੰਜਾਬ ਵਿਚ 20000 ਸਰਕਾਰੀ ਸਕੂਲ ਹਨ। ਕਈ ਸਕੂਲਾਂ ਵਿਚ ਬੈਂਚ ਨਹੀਂ ਹਨ, ਛੱਤਾਂ ਚੋਂਦੀਆਂ ਹਨ, ਪੀਣ ਲਈ ਪਾਣੀ ਨਹੀਂ ਹੈ, ਪਖਾਨਿਆਂ ਦਾ ਬੁਰਾ ਹਾਲ ਹੈ, ਬਾਊਂਡਰੀ ਵਾਲ ਨਹੀਂ ਹੈ। ਚੌਂਕੀ ਦਾਰ ਨਹੀਂ ਹਨ ਅਤੇ ਗੰਦਗੀ ਨਾਲ ਭਰੇ ਹੋਏ ਹਨ। ਲੋਕ ਮਜਬੂਰੀ ਵਸ ਆਪਣੇ ਬੱਚਿਆਂ ਨੂੰ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਭੇਜਦੇ ਹੈ। ਕੁੱਝ ਲੋਕ ਆਪਣਾ ਢਿੱਡ ਵੱਢ ਕੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਭੇਜਣ ਨੂੰ ਮਜਬੂਰ ਹਨ ਪਰ ਅੱਜ ਤੋਂ ਪੰਜਾਬ ਵਿਚ ਇਹ ਰਿਵਾਇਤ ਬਦਲ ਜਾਵੇਗੀ। ਪੰਜਾਬ ਸਰਕਾਰ ਅਜਿਹੇ ਸਕੂਲ ਬਣਾ ਰਹੀ ਹੈ ਕਿ ਲੋਕ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣਗੇ।

ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਜਿੰਮ ਦੀ ਸਹੂਲਤ ਤੋਂ ਇਲਾਵਾ ਆਡੀਟੋਰੀਅਮ ਵੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰੀ ਸਕੂਲ ਨੂੰ ਦੇਖ ਲਵੋ ਉਸ ਵਿਚ ਪੜ੍ਹਾਉਣ ਵਾਲੇ ਅਧਿਆਪਕ ਕਦੇ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਨਹੀਂ ਪੜ੍ਹਾਉਂਦੇ।ਕੇਜਰੀਵਾਲ ਨੇ ਕਿਹਾ ਅੱਜ ਜਿਸ ਸਰਕਾਰੀ ਸਕੂਲ ਦਾ ਉਹ ਉਦਘਾਟਨ ਕਰਕੇ ਆਏ ਹਨ, ਉਥੇ ਕਈ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਇਸ ਸਕੂਲ ਵਿਚ ਦਾਖਲ ਕਰਵਾ ਦਿੱਤਾ ਹੈ। ਇਸ ਤੋਂ ਵੱਡੀ ਪ੍ਰਾਪਤੀ ਹੋਰ ਕੀ ਹੋ ਸਕਦੀ ਹੈ। ‘ਆਪ’ ਸੁਪਰੀਮੋ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਗਰੀਬਾਂ ਦੇ ਬੱਚਿਆਂ ਦੇ ਵੀ ਵੱਡੇ ਸਫਨੇ ਹਨ ਪਰ ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਕਾਰਣ ਇਹ ਸੁਫਨੇ ਪੂਰੇ ਨਹੀਂ ਹੁੰਦੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਆਪਣਾ ਸੁਫਨਾ ਪੂਰਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਸਾਰੇ ਬੱਚਿਆਂ ਦੀ ਜ਼ਿੰਮੇਵਾਰੀ ਸਾਡੀ ਹੈ, ਅੱਜ ਤੋਂ ਇਹ ਸੁਫਨਾ ਪੂਰਾ ਕਰਨ ਦਾ ਕੰਮ ਸ਼ੁਰੂ ਹੋਇਆ ਹੈ। ਪੂਰੇ ਪੰਜਾਬ ਵਿਚ 117 ਸਕੂਲ ਅਜਿਹੇ ਬਣਾਵਾਂਗੇ, ਉਸ ਤੋਂ ਬਾਅਦ ਹੋਰ ਵੀ ਸਕੂਲ ਬਣਾਏ ਜਾਣ।

ਉਨ੍ਹਾਂ ਦੱਸਿਆ ਕਿ ਇਨ੍ਹਾਂ 117 ਸਕੂਲਾਂ ਵਿਚ 8200 ਸੀਟਾਂ ਹਨ ਪਰ ਇਨ੍ਹਾਂ ਸਕਲੂਆਂ ਵਿਚ ਦਾਖਲਾ ਲੈਣ ਲਈ 1 ਲੱਖ ਬੱਚਿਆਂ ਨੇ ਅਰਜ਼ੀ ਦਿੱਤੀ, ਫਿਰ ਅਸੀਂ ਮੁਕਾਬਲਾ ਕਰਵਾਇਆ, ਪੇਪਰ ਹੋਏ, ਇਨ੍ਹਾਂ ਵਿਚ 8200 ਬੱਚਿਆਂ ਦੀ ਚੋਣ ਹੋਈ, ਸੂਬੇ ਭਰ ਦੇ 20000 ਸਕੂਲ ਠੀਕ ਕੀਤੇ ਜਾਣਗੇ। ਸਕੂਲਾਂ ਵਿਚ ਇੰਟਰਨੈੱਟ ਲਗਾਵਾਂਗੇ, ਬੱਸਾਂ ਸ਼ੁਰੂ ਕਰਾਂਗੇ, ਸਾਰੇ ਸਕੂਲਾਂ ਦੀ ਹਾਲਤ ਸੁਧਾਰੀ ਜਾਵੇਗੀ। ਕੇਜਰੀਵਾਲ ਨੇ ਮਾਨ ਸਰਕਾਰ ਦੇ ਕੰਮਾਂ ਦੀ ਸ਼ਲਾਘਾਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਸ ਵਧੀਆ ਕੰਮ ਲਈ ਵਧਾਈ ਦੀ ਪਾਤਰ ਹੈ। 2017 ਵਿਚ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਦਸਵੀਂ ਦੇ ਨਤੀਜੇ ਸਰਕਾਰੀ ਸਕੂਲਾਂ ਦੇ 98 ਫੀਸਦੀ ਸੀ ਇਸ ਸਾਲ ਸਾਡੀ ਸਰਕਾਰ ਬਣਨ ਤੋਂ ਬਾਅਦ ਇਹ ਨਤੀਜੇ 99.97 ਫੀਸਦੀ ਹਨ। 2017 18 ਵਿਚ ਸਾਡੀ ਸਰਕਾਰ ਬਣਨ ਤੋਂ ਪਹਿਲਾਂ 12ਵੀਂ ਦੇ ਨਤੀਜੇ 68 ਫੀਸਦੀ ਸਨ ਪਰ ਸਾਡੀ ਸਰਕਾਰ ਤੋਂ ਬਾਅਦ 92 ਫੀਸਦੀ ਆਏ ਹਨ। ਕੇਜਰੀਵਾਲ ਨੇ ਕਿਹਾ ਕਿ ‘ਸਾਡਾ ਨਾਅਰਾ ‘ਇਕ ਦੇਸ਼ ਇਕ ਸਿੱਖਿਆ’, ਸਾਰਿਆਂ ਨੂੰ ਬਰਾਬਰ ਸਿੱਖਿਆ ਮਿਲਣੀ ਚਾਹੀਦੀ ਹੈ। ਹੁਣ ਗਰੀਬ ਅਮੀਰ ਦਾ ਫਰਕ ਨਹੀਂ ਚੱਲੇਗਾ। ਸਰਕਾਰੀ ਸਕੂਲਾਂ ਵਿਚ ਕੁੜੀਆਂ ਜ਼ਿਆਦਾ ਆਉਂਦੀਆਂ ਹਨ। 

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਸੈਂਕੜੇ ਮੁਹੱਲਾ ਕਲੀਨਿਕ ਖੋਲ੍ਹੇ ਗਏ, ਜਿਨ੍ਹਾਂ ਵਿਚ ਸਾਰਾ ਇਲਾਜ ਮੁਫਜ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਹਸਪਤਾਲਾਂ ਦੀ ਹੁਣ ਕਾਇਆਕਲਪ ਕੀਤੀ ਜਾਵੇਗਾ। ਸਾਰੀਆਂ ਮਸ਼ੀਨਾਂ ਠੀਕ ਹੋਣਗੀਆਂ, ਨਵੀਂ ਮਸ਼ੀਨਰੀ ਦਿੱਤੀ ਜਾਵੇਗੀ। ਜਿੰਨੇ ਵੀ ਪੈਸੇ ਲੱਗਣ ਸਾਰਾ ਇਲਾਜ ਪੰਜਾਬ ਸਰਕਾਰ ਫ੍ਰੀ ਵਿਚ ਕਰਵਾਏਗੀ  ਦੇਸ਼ ਦੀ ਆਜ਼ਾਦੀ ਦੇ 75 ਵਿਚ ਅੱਜ ਤਕ ਕਿਸੇ ਪਾਰਟੀ ਨੇ ਨਹੀਂ ਕਿਹਾ ਕਿ ਸਾਨੂੰ ਵੋਟ ਦਿਓ ਅਤੇ ਸਿੱਖਿਆ ਅਤੇ ਸਿਹ, ਸਹੂਲਤਾਂ ਦੇਵਾਂਗੇ, ਪਰ ਆਮ ਆਦੀ ਪਾਰਟੀ ਅਿਜਹੀ ਪਾਰਟੀ ਜਿਹੜੀ ਸਿੱਖਿਆ ਅਤੇ ਸਿਹਤ ’ਤੇ ਕੰਮ ਕਰ ਰਹੀ ਹੈ ਜਦਕਿ ਦੂਜੀਆਂ ਪਾਰਟੀਆਂ ਸਿਰਫ ਪੈਸਾ ਕਰਮਾਉਣ ਵਿਚ ਲੱਗੀਆਂ ਹੋਈਆਂ ਹਨ। ਹੁਣ ਪੰਜਾਬ ਵਿਚ ਅਜਿਹੀ ਸਰਕਾਰ ਆਈ, ਜਿਹੜੀ ਇਕ ਇਕ ਪੈਸਾ ਲੋਕਾਂ ’ਤੇ ਖਰਚ ਕਰ ਰਹੀ, ਹੁਣ ਪੈਸੇ ਦੀ ਚੋਰੀ ਨਹੀਂ ਹੋ ਰਹੀ, ਸਗੋਂ ਚੀਰੇ ਕੀਤੇ ਪੈਸੇ ਦੀ ਰਿਕਵਰੀ ਹੋ ਰਹੀ। ਪਹਿਲੀਆਂ ਸਰਕਾਰਾਂ ਨੇ ਸਿਰਫ ਪੰਜਾਬ ਨੂੰ ਲੁੱਟਿਆ, ਪਹਿਲਾਂ ਦਾ ਸੂਬਾ ਸਿਰ ਕਰਜ਼ਾ ਵੀ ਉਤਾਰ ਰਹੇ ਹਾਂ, ਸਾਰੇ ਵਿਕਾਸ ਦਾ ਕਾਰਜ ਰਕਰਾਂਗੇ। 

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨਸ਼ੇ ਖ਼ਿਲਾਫ਼ ਸੂਬੇ ਵਿਚ ਜ਼ਬਰਦਸਤ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨਾ ਹੈ, ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਇਕ ਦੇਸ਼ ਇਕ ਚੋਣ, ਕਦੇ ਨਾ ਹੋਣ ਦਿਓ। ਨੇਤਾ ਸਿਰਫ ਚੋਣਾਂ ਤੋਂ ਤਾਂ ਡਰਦੇ ਹਨ, ਚੋਣਾਂ ਤੋਂ ਬਾਅਦ ਕੋਈ ਨਹੀਂ ਵੜਦਾ, ਵੋਟ ਮੰਗਣ ਹੀ ਆਉਂਦੇ ਹਨ ਤੇ ਚਾਰ ਕੰਮ ਕਰਕੇ ਵੀ ਜਾਂਦੇ ਹਨ, ਜੇ ਚੋਣ ਖਤਮ ਹੋ ਗਈ ਤਾਂ ਫਿਰ ਇਨ੍ਹਾਂ ਨੇ ਸ਼ਕਲ ਤਕ ਨਹੀਂ ਵਿਖਾਉਣੀ। ਇਨ੍ਹਾਂ ਦਾ ਮਤਲਬ ਸਾਢੇ ਚਾਰ ਸਾਲ ਸਾਰੀਆਂ ਦੁਨੀਆ ਵਿਚ ਘੁੰਮਾਂਗੇ ਤੇ ਅਖੀਰ ’ਤੇ ਆ ਕੇ ਸ਼ਕਲ ਦਿਖਾਵਾਂਗੇ। ਸਾਨੂੰ ਇਕ ਦੇਸ਼ ਇਕ ਚੋਣ ਨਹੀਂ ਸਗੋਂ ਇਕ ਦੇਸ਼ ਇਕ ਸਿੱਖਿਆ ਮਿਲਣੀ ਚਾਹੀਦੀ ਹੈ।

Add a Comment

Your email address will not be published. Required fields are marked *