ਧਾਰਮਿਕ ਲਿਟਰੇਚਰ ਛਾਪਣ ਵਾਲੀ ਪ੍ਰੈੱਸ ਦੇ ਵਿਵਾਦ ਨੂੰ ਲੈ ਕੇ ਜਥੇਦਾਰ ਨੇ ਬਣਾਈ 5 ਮੈਂਬਰੀ ਕਮੇਟੀ

ਅੰਮ੍ਰਿਤਸਰ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਚਤਰ ਸਿੰਘ, ਜੀਵਨ ਸਿੰਘ, ਸ੍ਰੀ ਅੰਮ੍ਰਿਤਸਰ ਦੀ ਪ੍ਰੈੱਸ ਦੇ ਮਸਲੇ ’ਤੇ ਪੈਦਾ ਹੋਏ ਵਿਵਾਦ ਦੀ ਜਾਂਚ ਕਰਨ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਗੁਟਕਾ ਸਾਹਿਬ, ਧਾਰਮਿਕ ਪੋਥੀਆਂ ਅਤੇ ਹੋਰ ਧਾਰਮਿਕ ਲਿਟਰੇਚਰ ਦੀ ਛਪਾਈ ਕਰਨ ਵਾਲੀਆਂ ਸਾਰੀਆਂ ਪ੍ਰੈੱਸਾਂ (ਸਮੇਤ ਗੋਲਡਨ ਆਫਸੈੱਟ ਪ੍ਰੈੱਸ) ਦੀ ਮੌਕੇ ’ਤੇ ਜਾ ਕੇ ਸਤਿਕਾਰ ਅਤੇ ਸਾਂਭ-ਸੰਭਾਲ ਸਬੰਧੀ ਹੋ ਰਹੀਆਂ ਤਰੁੱਟੀਆਂ ਬਾਰੇ ਨਿਰੀਖਣ ਕਰਕੇ 10 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜੇਗੀ।

Add a Comment

Your email address will not be published. Required fields are marked *