22 ਸਤੰਬਰ ਤੋਂ ਨਿਊਜ਼ੀਲੈਂਡ ‘ਚ ਆਈਫੋਨ 15 ਹੋਵੇਗਾ ਜਾਰੀ

ਆਕਲੈਂਡ- ਆਈਫੋਨ ਦੀ ਦਿਲਚਸਪੀ ਲੋਕਾਂ ਵਿੱਚ ਇੰਨੀ ਜਿ਼ਆਦਾ ਹੈ ਕਿ ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਕੰਪਨੀ ਹਰ ਸਾਲ ਆਈਫੋਨ ਦਾ ਨਵਾਂ ਮਾਡਲ ਲਾਂਚ ਕਰਦੀ ਰਹਿੰਦੀ ਹੈ। iphone 15 ਨਿਊਜ਼ੀਲੈਂਡ ਵਿੱਚ 22 ਸਤੰਬਰ ਤੋਂ ਜਾਰੀ ਹੋਣ ਜਾ ਰਿਹਾ ਹੈ। ਸਟੈਂਡਰਡ ਮਾਡਲ ਦਾ $1649 ਰੱਖਿਆ ਗਿਆ ਹੈ ਜਦੋਂਕਿ ਪ੍ਰੋ ਮਾਡਲ $2099 ਅਤੇ ਪ੍ਰੋਮੈਕਸ ਲਈ $2499 ਨਿਰਧਾਰਿਤ ਕੀਤਾ ਗਿਆ ਹੈ। ਐਪਲ 15 ਦਾ ਲਾਂਚ ਕੈਲੀਫੋਰਨੀਆਂ ਦੇ ਐਪਲ ਪਾਰਕ ਦੇ ਸਟੀਵ ਜੋਬਸ ਥਿਏਟਰ ਵਿਖੇ ਵੰਡਰਲਸਟ ਇਵੈਂਟ ਦੌਰਾਨ ਕੀਤਾ ਗਿਆ। ਇਸ ਮੌਕੇ ਆਈਫੋਨ ਦੀ ਨਵੀ ਘੜੀ ਵੀ ਲਾਂਚ ਕੀਤੀ ਗਈ ਹੈ। ਜਿਸ ਵਿੱਚ ਨਵਾਂ ਗੈਸਚਰ ਫੀਚਰ ਪਾਇਆ ਗਿਆ ਹੈ। ਅਮਰੀਕਾ ਵਿੱਚ ਇਹ ਆਸ ਸੀ ਕਿ ਐਪਲ 15 ਦਾ ਮੁੱਲ ਐਪਲ 14 ਮਾਡਲਾਂ ਨਾਲੋਂ ਜਿਆਦਾ ਰੱਖਿਆ ਜਾਏਗਾ ਪਰ ਦੋਵਾਂ ਦਾ ਮੁੱਲ ਇੱਕੋ ਹੀ ਰੱਖਿਆ ਗਿਆ ਹੈ।

Add a Comment

Your email address will not be published. Required fields are marked *