ਕੁੜੀ ਨੂੰ ਮਿਲਣ ਗਏ ਪਿਓ ਦੀ ਬ੍ਰੇਨ ਅਟੈਕ ਨਾਲ ਮੌਤ

ਬਟਾਲਾ : ਡੇਢ ਮਹੀਨੇ ਪਹਿਲਾਂ ਵਿਦੇਸ਼ ਆਸਟ੍ਰੇਲੀਆ ਗਏ ਇਕ ਵਿਅਕਤੀ ਦੀ ਬ੍ਰੇਨ ਅਟੈਕ ਦੇ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜੋਧਾ ਸਿੰਘ (67) ਪੁੱਤਰ ਤਾਰਾ ਸਿੰਘ ਵਾਸੀ ਪਿੰਡ ਪੁਰਾਣੀਆਂ ਬਾਂਗੜੀਆਂ ਆਪਣੀ ਕੁੜੀ ਅਤੇ ਜਵਾਈ ਦੇ ਕੋਲ ਉਨ੍ਹਾਂ ਨੂੰ ਮਿਲਣ ਲਈ ਕਰੀਬ ਡੇਢ ਮਹੀਨਾ ਪਹਿਲਾਂ ਆਸਟ੍ਰੇਲੀਆ ਗਏ ਸਨ, ਜਿਥੇ ਅਚਾਨਕ ਉਨ੍ਹਾਂ ਦੀ ਬਰੇਨ ਅਟੈਕ ਦੇ ਨਾਲ ਮੌਤ ਹੋ ਗਈ।

ਇਸ ਸਬੰਧੀ ਬਾਬਾ ਹਜ਼ੂਰ ਸਿੰਘ ਬਾਗੜੀਆਂ ਸਮੇਤ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਕਿ ਯੋਧਾ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪੁਰਾਣੀਆਂ ਬਾਗੜੀਆਂ ਵਿਖੇ ਲਿਆਂਦੀ ਜਾਵੇ ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾ ਸਕੇ। ਬਾਬਾ ਹਜ਼ੂਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੋਧਾ ਸਿੰਘ ਦੀਆਂ 2 ਕੁੜੀਆਂ ਅਤੇ ਇਕ ਮੁੰਡਾ ਹੈ।

Add a Comment

Your email address will not be published. Required fields are marked *