ਏਸ਼ੀਆ ਕੱਪ : ਸ਼ੁਭਮਨ-ਰੋਹਿਤ ਨੇ 11 ਮੈਚਾਂ ‘ਚ ਪਾਰਟਨਰਸ਼ਿਪ ‘ਚ ਬਣਾਈਆਂ 966 ਦੌੜਾਂ

 ਏਸ਼ੀਆ ਕੱਪ 2023 ਦੇ ਤਹਿਤ ਸੁਪਰ 4 ਦੇ ਇਕ ਅਹਿਮ ਮੈਚ ‘ਚ ਪਾਕਿਸਤਾਨ ਖਿਲਾਫ ਖੇਡਦੇ ਹੋਏ ਭਾਰਤੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਵਨਡੇ ਫਾਰਮੈਟ ‘ਚ ਓਪਨਿੰਗ ਪਾਰਟਨਰ ਦੇ ਤੌਰ ‘ਤੇ 1000 ਦੌੜਾਂ ਪੂਰੀਆਂ ਕਰਨ ਦੇ ਕਰੀਬ ਪਹੁੰਚ ਗਏ ਹਨ। ਸ਼ੁਭਮਨ ਅਤੇ ਰੋਹਿਤ ਨੇ ਇਕੱਠੇ ਸਿਰਫ 11 ਮੈਚ ਖੇਡੇ ਹਨ ਅਤੇ ਇਸ ਦੌਰਾਨ ਸ਼ਾਨਦਾਰ ਫਾਰਮ ‘ਚ ਰਹੇ ਹਨ। ਦੋਵਾਂ ਨੇ 4 ਸੈਂਕੜੇ ਅਤੇ 4 ਅਰਧ ਸੈਂਕੜੇ ਦੀ ਸਾਂਝੇਦਾਰੀ ਦੀ ਮਦਦ ਨਾਲ 966 ਦੌੜਾਂ ਬਣਾਈਆਂ ਹਨ।

ਦਿਲਚਸਪ ਗੱਲ ਇਹ ਹੈ ਕਿ ਟ੍ਰੈਵਿਸ ਹੈੱਡ ਅਤੇ ਡੇਵਿਡ ਵਾਰਨਰ ਦੀ ਜੋੜੀ ਵੀ ਇਸ ਸਮੇਂ ਆਸਟ੍ਰੇਲੀਆ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਦੋਵਾਂ ਨੇ ਪਿਛਲੇ 9 ਮੈਚਾਂ ‘ਚ 905 ਦੌੜਾਂ ਬਣਾਈਆਂ ਹਨ, ਜਿਸ ‘ਚ 4 ਸੈਂਕੜੇ ਅਤੇ ਇਕ ਅਰਧ ਸੈਂਕੜਾ ਸ਼ਾਮਲ ਹੈ। ਰੋਹਿਤ ਅਤੇ ਕੇਐੱਲ ਰਾਹੁਲ ਵੀ ਭਾਰਤ ਲਈ ਓਪਨਿੰਗ ‘ਚ ਬਿਹਤਰੀਨ ਹਨ। ਦੋਵਾਂ ਨੇ 11 ਮੈਚਾਂ ‘ਚ 5 ਸੈਂਕੜਿਆਂ ਦੀ ਸਾਂਝੇਦਾਰੀ ਨਾਲ 992 ਦੌੜਾਂ ਜੋੜੀਆਂ ਹਨ।

Add a Comment

Your email address will not be published. Required fields are marked *