G20 ਸੰਮੇਲਨ: ਦਿੱਲੀ ‘ਚ ਫਿਰ ਤੋਂ ਸ਼ੁਰੂ ਹੋਈ ਆਵਾਜਾਈ

ਨਵੀਂ ਦਿੱਲੀ – ਜੀ-20 ਸੰਮੇਲਨ ਐਤਵਾਰ ਨੂੰ ਸਮਾਪਤ ਹੋ ਗਿਆ ਹੈ। ਹੁਣ ਅੱਜ (ਸੋਮਵਾਰ) ਸਵੇਰ ਤੋਂ ਹੀ ਦਿੱਲੀ ਦੀਆਂ ਸੜਕਾਂ ‘ਤੇ ਫਿਰ ਤੋਂ ਉਹੀ ਹਫੜਾ-ਦਫੜੀ ਦੇਖਣ ਨੂੰ ਮਿਲ ਰਹੀ ਹੈ। ਤਿੰਨ ਦਿਨਾਂ ਬਾਅਦ ਦਿੱਲੀ ਅੱਜ ਤੋਂ ਆਮ ਵਾਂਗ ਦਿਖਾਈ ਦਿੱਤੀ। ਜੀ-20 ਸੰਮੇਲਨ ਕਾਰਨ ਰੱਦ ਹੋਈਆਂ ਟਰੇਨਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਬੱਸਾਂ ਮੁੜ ਆਪੋ-ਆਪਣੇ ਰੂਟਾਂ ’ਤੇ ਚੱਲ ਰਹੀਆਂ ਹਨ।

7 ਤੋਂ 8 ਸਤੰਬਰ ਦੀ ਦਰਮਿਆਨੀ ਰਾਤ 12 ਵਜੇ ਤੋਂ 10 ਸਤੰਬਰ ਰਾਤ 11.59 ਵਜੇ ਤੱਕ ਮਥੁਰਾ ਰੋਡ (ਆਸ਼ਰਮ ਚੌਂਕ ਤੋਂ ਅੱਗੇ), ਭੈਰੋਂ ਰੋਡ, ਪੁਰਾਣਾ ਕਿਲਾ ਰੋਡ ਅਤੇ ਪ੍ਰਗਤੀ ਮੈਦਾਨ ਸੁਰੰਗ ਦੇ ਅੰਦਰ ਪੈਦਲ ਚੱਲਣ ਦੀ ਤੱਕ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਪਰ ਅੱਜ ਤੋਂ ਬਾਅਦ ਕਿਸੇ ਨੂੰ ਵੀ ਪੈਦਲ ਚੱਲਣ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਸੜਕਾਂ ‘ਤੇ ਕੰਮ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਜੀ-20 ਸੰਮੇਲਨ ਕਾਰਨ ਦਿੱਲੀ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਬੰਦ ਸਨ, ਜੋ ਅੱਜ ਤੋਂ ਮੁੜ ਸ਼ੁਰੂ ਹੋ ਗਏ ਹਨ।

ਦਿੱਲੀ ਟ੍ਰੈਫਿਕ ਪੁਲਸ ਹੈਲਪਲਾਈਨ ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਦਰਮਿਆਨ 2,500 ਕਾਲਾਂ ਪ੍ਰਤੀ ਦਿਨ ਪ੍ਰਾਪਤ ਹੋਈਆਂ, ਜੋ ਕਿ ਰੋਜ਼ਾਨਾ ਔਸਤ ਨਾਲੋਂ ਛੇ ਗੁਣਾ ਜ਼ਿਆਦਾ ਹੈ। ਦਿੱਲੀ ਟ੍ਰੈਫਿਕ ਪੁਲਸ ਇਕ ਬਿਆਨ ਵਿਚ ਕਿਹਾ “ਜੀ-20 ਸੰਮੇਲਨ ਤੋਂ ਪਹਿਲਾਂ ਆਮ ਦਿਨਾਂ ਵਿੱਚ, ‘ਪਬਲਿਕ ਇੰਟਰਫੇਸ ਯੂਨਿਟ’ (PIU) ਦੀ ਹੈਲਪਲਾਈਨ ਨੂੰ ਪ੍ਰਤੀ ਦਿਨ ਔਸਤਨ 400 ਕਾਲਾਂ ਆਉਂਦੀਆਂ ਸਨ।

ਸੰਮੇਲਨ ਦੌਰਾਨ, ਯੂਨਿਟ ਨੂੰ ਵੀਰਵਾਰ ਤੋਂ ਐਤਵਾਰ ਤੱਕ ਰੋਜ਼ਾਨਾ 2,500 ਕਾਲਾਂ ਆਈਆਂ।” ਇਸ ਵਿਚ ਕਿਹਾ ਗਿਆ ਹੈ ਕਿ ਜੀ-20 ਦੇ ਮੱਦੇਨਜ਼ਰ ਸਥਾਪਿਤ ਕੀਤੇ ਗਏ ਇਕ ਟ੍ਰੈਫਿਕ ਵਰਚੁਅਲ ਹੈਲਪਡੈਸਕ ਦੀ ਵਰਤੋਂ 1.63 ਲੱਖ ਤੋਂ ਵੱਧ ਲੋਕਾਂ ਦੁਆਰਾ ਕੀਤੀ ਗਈ ਸੀ। ਪੁਲਸ ਨੇ ਕਿਹਾ ਕਿ ਵਟਸਐਪ ਹੈਲਪਲਾਈਨ ਨੂੰ ਜੀ20 ਸੰਮੇਲਨ ਦੌਰਾਨ ਪ੍ਰਤੀ ਦਿਨ 2,000 ਸਵਾਲ ਪ੍ਰਾਪਤ ਹੋਏ, ਜਦੋਂ ਕਿ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਦਿੱਲੀ ਟ੍ਰੈਫਿਕ ਪੁਲਿਸ ਹੈਂਡਲ ਨੇ ਇਸ ਮਿਆਦ ਦੇ ਦੌਰਾਨ 75 ਤੋਂ ਵੱਧ ਸਵਾਲਾਂ ‘ਤੇ ਸਪੱਸ਼ਟੀਕਰਨ ਦਿੱਤਾ। ਇਸ ਵਿਚ ਕਿਹਾ ਗਿਆ ਹੈ ਕਿ ਟ੍ਰੈਫਿਕ ਪਾਬੰਦੀਆਂ ਦੇ ਬਾਵਜੂਦ, ਕਿਸੇ ਵੀ ਐਂਬੂਲੈਂਸ ਦੇ ਟਰੈਫਿਕ ਵਿਚ ਫਸਣ ਜਾਂ ਉਸ ਦੇ ਅੱਗੇ ਵਧਣ ਦੀ ਇਜਾਜ਼ਤ ਨਾ ਮਿਲਣ ਸਬੰਧੀ ਇਕ ਵੀ ਕਾਲ ਪ੍ਰਾਪਤ ਨਹੀਂ ਹੋਈ ਹੈ।

Add a Comment

Your email address will not be published. Required fields are marked *