ਮਹਾਰਾਣੀ ਐਲੀਜ਼ਾਬੈੱਥ II ਨੂੰ ਸਨਮਾਨ, ਭਾਰਤ ’ਚ ਝੁਕਾਇਆ ਗਿਆ ‘ਤਿਰੰਗਾ’

ਨਵੀਂ ਦਿੱਲੀ– ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ II (Queen Elizabeth II) ਦੇ ਦਿਹਾਂਤ ’ਤੇ ਉਨ੍ਹਾਂ ਦੇ ਸਨਮਾਨ ’ਚ ਅੱਜ ਯਾਨੀ ਕਿ 11 ਸਤੰਬਰ ਨੂੰ ਪੂਰੇ ਦੇਸ਼ ’ਚ ਇਕ ਦਿਨ ਦਾ ਸਰਕਾਰੀ ਸੋਗ ਹੈ। ਭਾਰਤ ’ਚ ਸਰਕਾਰੀ ਭਵਨਾਂ ’ਤੇ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ ਗਿਆ ਹੈ। ਲਾਲ ਕਿਲ੍ਹੇ ਅਤੇ ਰਾਸ਼ਟਰਪਤੀ ਭਵਨ ’ਚ ਤਿਰੰਗੇ ਨੂੰ ਅੱਧਾ ਝੁਕਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਸਰਕਾਰੀ ਸੋਗ ਵਾਲੇ ਦਿਨ ਦੇਸ਼ ਭਰ ’ਚ ਉਨ੍ਹਾਂ ਸਾਰੇ ਭਵਨਾਂ ’ਚ ਜਿੱਥੇ ਤਿਰੰਗਾ ਨਿਯਮਿਤ ਰੂਪ ਨਾਲ ਲਹਿਰਾਇਆ ਜਾਂਦਾ ਹੈ। ਅਜਿਹੇ ’ਚ ਭਾਰਤ ਅੱਜ ਮਹਾਰਾਣੀ ਐਲੀਜ਼ਾਬੈੱਥ II ਦੇ ਸਨਮਾਨ ’ਚ ਸਰਕਾਰੀ ਸੋਗ ’ਚ ਇਕ ਦਿਨ ਦੇਸ਼ ਦਾ ਝੰਡਾ ਅੱਧਾ ਝੁਕਿਆ ਰਹੇਗਾ। ਦੱਸ ਦੇਈਏ ਕਿ ਬ੍ਰਿਟੇਨ ’ਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲੀਜ਼ਾਬੈੱਥ II ਦਾ ਵੀਰਵਾਰ ਯਾਨੀ ਕਿ 8 ਸਤੰਬਰ 2022 ਨੂੰ ਸਕਾਟਲੈਂਡ ’ਚ ਦਿਹਾਂਤ ਹੋ ਗਿਆ। ਉਹ 96 ਸਾਲ ਦੀ ਸੀ। ਮਹਾਰਾਣੀ ਨੇ 70 ਸਾਲ ਤੱਕ ਸ਼ਾਸਨ ਕੀਤਾ।

ਓਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਣੀ ਐਲੀਜ਼ਾਬੈੱਥ II ਦੇ ਦਿਹਾਂਤ ’ਤੇ ਸੋਗ ਜਤਾਇਆ ਹੈ। ਵਿਦੇਸ਼ ਮੰਤਰਾਲਾ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਆਪਣੇ ਸੰਦੇਸ਼ਾਂ ’ਚ ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਸਮੇਂ ਦੀ ਦਿੱਗਜ਼ ਸੀ। ਇਕ ਦਿਆਲੂ ਸ਼ਖਸੀਅਤ ਜਿਸ ਨੇ ਆਪਣੇ ਦੇਸ਼ ਅਤੇ ਲੋਕਾਂ ਨੂੰ ਪ੍ਰੇਰਨਾਦਾਇਕ ਅਗਵਾਈ ਪ੍ਰਦਾਨ ਕੀਤੀ। ਬ੍ਰਿਟਿਸ਼ ਹਾਈ ਕਮਿਸ਼ਨ ਨੇ ਇੱਥੇ ਹਾਈ ਕਮਿਸ਼ਨਰ ਦੀ ਰਿਹਾਇਸ਼ ‘ਤੇ ਸ਼ਰਧਾਂਜਲੀ ਦੇਣ ਦੇ ਚਾਹਵਾਨਾਂ ਲਈ ਇਕ ਸੋਗ ਪੁਸਤਕ ਰੱਖੀ ਹੈ।

Add a Comment

Your email address will not be published. Required fields are marked *