ਮਾਪਿਆਂ ਤੇ ਭਰਾ ਦੀ ਮੌਤ ਮਗਰੋਂ ਮਕਾਨ ਮਾਲਕ ਨੇ ਘਰੋਂ ਕੱਢਿਆ

ਗੁਰਦਾਸਪੁਰ : ਕਿਰਾਏਦਾਰ 2 ਧੀਆਂ ਨੂੰ ਮਕਾਨ ਮਾਲਕ ਵੱਲੋਂ ਘਰੋਂ ਕੱਢਣ ਦਾ ਮਾਮਲਾ ਆਇਆ ਸਾਹਮਣੇ ਹੈ। ਇਹ ਘਟਨਾ ਗੁਰਦਾਸਪੁਰ ਦੇ ਪਿੰਡ ਜਾਪੂਵਾਲ ਦੀ ਹੈ। ਹਰ ਕੋਈ ਤਸਵੀਰਾਂ ਦੇਖ ਕੇ ਭਾਵੁਕ ਹੋ ਜਾਵੇਗਾ, ਜਿੱਥੇ ਘਰ ਦੇ ਬਿਸਤਰੇ ਅਤੇ ਹੋਰ ਸਾਮਾਨ ਸਮੇਤ ਇਕ ਘਰ ਦੇ ਬਾਹਰ ਬੈਠੀਆਂ 2 ਲੜਕੀਆਂ ਦਾ ਰੋ-ਰੋ ਬੁਰਾ ਹਾਲ ਹੈ। ਕਸਬਾ ਧਾਰੀਵਾਲ ਦੇ ਪਿੰਡ ਜਾਪੂਵਾਲ ਵਿਖੇ ਮਕਾਨ ਮਾਲਕ ਭਾਗ ਸਿੰਘ ‘ਤੇ ਲੜਕੀਆਂ ਨੇ ਦੋਸ਼ ਲਗਾਏ ਕਿ ਉਨ੍ਹਾਂ ਨੂੰ ਮਕਾਨ ਮਾਲਕ ਨੇ ਕਿਰਾਇਆ ਨਾ ਦੇਣ ‘ਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਤੇ ਘਰ ਦਾ ਸਾਰਾ ਸਾਮਾਨ ਸੜਕ ‘ਤੇ ਰੱਖ ਦਿੱਤਾ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਤੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਕਿਰਾਇਆ ਦੇਣ ‘ਚ ਅਸਮਰੱਥ ਹਨ। ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ ਤੇ ਮਕਾਨ ਮਾਲਕ ਨੇ ਜ਼ਬਰਦਸਤੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਜਦੋਂ ਭਾਗ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਨ੍ਹਾਂ ਲੜਕੀਆਂ ਦੇ ਮਾਪਿਆਂ ਤੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਮੈਂ ਇਨ੍ਹਾਂ ਕੋਲੋਂ ਤਕਰੀਬਨ 8 ਮਹੀਨੇ ਦਾ ਕਰਾਇਆ ਲੈਣਾ ਹੈ ਅਤੇ ਹੁਣ ਮਕਾਨ ਦੀ ਰਿਪੇਅਰ ਵੀ ਕਰਵਾਉਣੀ ਹੈ। ਇਨ੍ਹਾਂ ਦੀ ਸਹਿਮਤੀ ਨਾਲ ਹੀ ਮਕਾਨ ਖਾਲੀ ਕੀਤਾ ਹੈ, ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ, ਉਲਟਾ ਇਹ ਲੜਕੀਆਂ ਉਸ ਉਪਰ ਝੂਠਾ ਦੋਸ਼ ਲਗਾ ਰਹੀਆਂ ਹਨ।

Add a Comment

Your email address will not be published. Required fields are marked *