ਜੱਪਨ ਕੌਰ ਨੇ ਲਗਾਤਾਰ ਦੂਜੀ ਵਾਰ ਜਿੱਤੀ ਬੋਰਡ ਆਫ ਟਰੱਸਟੀ ਚੋਣ

ਆਕਲੈਂਡ- ਬੀਤੇ ਦਿਨ ਜਿੱਥੇ ਭਾਰਤ ਦੇ ਵਿੱਚ ਅਧਿਆਪਕ ਦਿਵਸ ਮਨਾ ਕੇ ਆਪਣੇ-ਆਪਣੇ ਪੜ੍ਹਾਈ ਗੁਰੂਆਂ ਨੂੰ ਯਾਦ ਕੀਤਾ ਗਿਆ ਉਥੇ ਵਿਦੇਸ਼ਾਂ ਦੇ ਵਿੱਚ ਜਨਮੇ ਭਾਰਤੀ ਬੱਚੇ ਵੀ ਨਾ ਕੇਵਲ ਪੜ੍ਹਾਈ ਸਗੋਂ ਸਕੂਲੀ ਪ੍ਰਬੰਧਾਂ ਦੇ ਵਿੱਚ ਵੀ ਨਾਮਣ ਖੱਟ ਰਹੇ ਹਨ। ਵਿਦੇਸ਼ੀ ਸਕੂਲਾਂ ਨੂੰ ਚਲਾਉਣ ਵਾਲੇ ਟਰਸਟਾਂ ਅਤੇ ਬੋਰਡ ਮੈਬਰਾਂ ਦਾ ਆਪਣੀ ਜਿੰਮੇਵਾਰੀ ਹੁੰਦੀ ਹੈ ਜਿਹੜਾ ਸਕੂਲ ਦੇ ਪ੍ਰਬੰਧਨ ਅਤੇ ਉਚ ਪੜ੍ਹਾਈ ਮਾਪਦੰਡਾਂ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਦੂਰ ਅੰਦੇਸ਼ੀ ਸੇਵਾਵਾਂ ਦਿੰਦਾ ਹੈ। ਇਹ ਕਾਰਜ ਤਿੰਨ ਤਰ੍ਹਾਂ ਦੇ ਬੋਰਡ ਮੈਂਬਰ ਕਰਦੇ ਹਨ ਜਿਵੇਂ ਮਾਪਿਆਂ ਦੇ ਚੁਣੇ ਮੈਂਬਰ, ਸਟਾਫ ਦੇ ਚੁਣੇ ਮੈਂਬਰ ਅਤੇ ਵਿਦਿਆਰਥੀਆਂ ਦੇ ਚੁਣੇ ਮੈਂਬਰ। ਨਿਊਜੀਲੈਂਡ ਵੱਸਦੇ ਭਾਈਚਾਰੇ ਦਾ ਮਾਣ ਵਧਾਉਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜੱਪਨ ਕੌਰ ਨੇ ਲਗਾਤਾਰ ਦੂਜੀ ਵਾਰ ਬੋਰਡ ਆਫ ਟਰੱਸਟੀ ਚੋਣਾਂ ਦੇ ਵਿੱਚ ਜਿੱਤ ਦਰਜ ਕੀਤੀ ਹੈ। ਜੱਪਨ ਕੌਰ ਨੂੰ 4 ਉਮੀਦਵਾਰਾਂ ਵਿੱਚੋਂ ਹੁਣ ਤੱਕ ਦੀਆਂ ਸਭ ਤੋਂ ਵੱਧ ਰਿਕਾਰਡਤੋੜ 62 ਫੀਸਦੀ ਵੋਟਾਂ ਹਾਸਿਲ ਹੋਈਆਂ ਹਨ। ਦੱਸ ਦੇਈਏ ਨਿਊਜੀਲੈਂਡ ਦੇ ਸਕੂਲਾਂ ਨੂੰ ਚਲਾਉਣ ਵਾਲੇ ਟਰੱਸਟ ਤੇ ਬੋਰਡ ਮੈਂਬਰਾਂ ਨੂੰ ਚੁਨਣ ਲਈ ਹਰ ਸਾਲ ਚੋਣਾਂ ਹੁੰਦੀਆਂ ਹਨ ਇੰਨ੍ਹਾਂ ਚੋਣਾਂ ‘ਚ ਮੈਂਬਰ, ਮਾਪਿਆਂ, ਸਟਾਫ ਤੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਜਾਂਦਾ ਹੈ। ਅਹਿਮ ਗੱਲ ਇਹ ਹੈ ਕਿ ਇਸ ਸਕੂਲ ਵਿੱਚ ਪੰਜਾਬਣ ਵਿਦਿਆਰਥਣਾਂ ਦੀ ਗਿਣਤੀ ਬਹੁਤ ਸੀਮਿਤ ਹੈ ਤੇ ਅਜਿਹੇ ਵਿੱਚ ਜੱਪਨ ਕੌਰ ਦੀ ਲਗਾਤਾਰ ਦੂਜੇ ਸਾਲ ਇਹ ਉਪਲਬਧੀ ਕਾਬਿਲੇ ਤਾਰੀਫ ਹੈ। ਵੈਸਟਲੇਕ ਗਰਲਜ਼ ਹਾਈ ਸਕੂਲ ‘ਚ ਬਹੁਤੇ ਵਿਦਿਆਰਥੀ ਤੇ ਕੁੜੀਆਂ ਬਹੁ-ਗਿਣਤੀ ਭਾਈਚਾਰੇ ਨਾਲ ਸਬੰਧਤ ਹਨ।

Add a Comment

Your email address will not be published. Required fields are marked *