ਪੂਰੇ ਯੂਟਿਊਬ ਬਿਜ਼ਨੈੱਸ ਨੂੰ ਖ਼ਤਮ ਕਰ ਦੇਵੇਗਾ ਯੂਟਿਊਬ ਸ਼ਾਰਟਸ

ਸਭ ਤੋਂ ਵੱਡੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਦੇ ਕਰਮਚਾਰੀਆਂ ਨੇ ਆਪਣੇ ਹੀ ਸ਼ਾਰਟ ਵੀਡੀਓ ਪਲੇਟਫਾਰਮ ਸ਼ਾਰਟਸ ਨੂੰ ਲੈ ਕੇ ਚਿੰਤਾ ਜਤਾਈ ਹੈ। ਯੂਟਿਊਬ ਦੇ ਕਰਮਚਾਰੀਆਂ ਨੂੰ ਚਿੰਤਾ ਹੈ ਕਿ ਯੂਟਿਊਬ ਸ਼ਾਰਟਸ ਪੂਰੇ ਯੂਟਿਊਬ ਬਿਜ਼ਨੈੱਸ ਨੂੰ ਖ਼ਤਮ ਕਰ ਸਕਦਾ ਹੈ। ਦੱਸ ਦੇਈਏ ਕਿ ਦੇਸ਼ ‘ਚ ਟਿਕਟੋਕ ‘ਤੇ ਪਾਬੰਦੀ ਤੋਂ ਬਾਅਦ ਯੂਟਿਊਬ ਨੇ 2020 ‘ਚ ਭਾਰਤ ‘ਚ ਸ਼ਾਰਟਸ ਨਾਂ ਨਾਲ ਆਪਣਾ ਸ਼ਾਰਟ ਫਾਰਮ ਵੀਡੀਓ ਸੈਕਸ਼ਨ ਲਾਂਚ ਕੀਤਾ ਹੈ, ਜੋ ਕਾਫੀ ਲੋਕਪ੍ਰਸਿੱਧ ਹੈ।

ਇਕ ਮੀਡੀਆ ਰਿਪੋਰਟ ਮੁਤਾਬਕ, ਯੂਟਿਊਬ ਦੇ ਕਰਮਚਾਰੀਆਂ ਨੂੰ ਚਿੰਤਾ ਹੈ ਕਿ ਯੂਟਿਊਬ ਸ਼ਾਰਟਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸਦਾ ਅਸਰ ਲਾਂਗ ਫਾਰਮ ਵੀਡੀਓ ਕੰਟੈਂਟ ‘ਤੇ ਪੈ ਰਿਹਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਯੂਟਿਊਬ ਸ਼ਾਰਟਸ ਨੂੰ ਲੈ ਕੇ ਦਰਸ਼ਕਾਂ ਦਾ ਫੀਡਬੈਕ ਚੰਗਾ ਹੈ ਪਰ ਇਸਨੇ ਦਰਸ਼ਕਾਂ ਨੂੰ ਰਵਾਇਤੀ ਲੰਬੀ-ਫਾਰਮ ਵਾਲੇ ਕੰਟੈਂਟ ਤੋਂ ਦੂਰ ਕਰ ਦਿੱਤਾ ਹੈ। ਹਾਲ ਹੀ ‘ਚ ਯੂਟਿਊਬ ਰਣਨੀਤੀ ਬੈਠਕਾਂ ‘ਚ ਇਸ ਖਤਰੇ ਨੂੰ ਲੈ ਕੇ ਚਰਚਾ ਹੋਈ ਹੈ ਕਿ ਲੰਬੀ ਵੀਡੀਓ, ਜੋ ਕੰਪਨੀ ਲਈ ਜ਼ਿਆਦਾ ਰੈਵੇਨਿਊ ਪੈਦਾ ਕਰਦੇ ਹਨ, ਇਕ ਫਾਰਮੇਟ ਦੇ ਰੂਪ ‘ਚ ਖ਼ਤਮ ਹੋ ਰਹੇ ਹਨ।

ਯੂਟਿਊਬ ਆਪਣੀ ਕਮਾਈ ਵਿਗਿਆਪਨ ਤੋਂ ਕਰਦਾ ਹੈ ਅਤੇ ਸ਼ਾਰਟ ਵੀਡੀਓ ‘ਚ ਨਾ ਦੇ ਬਰਾਬਰ ਵਿਗਿਆਪਨ ਹੁੰਦੇ ਹਨ। ਅਜਿਹੇ ‘ਚ ਵੱਡੀ ਵੀਡੀਓ ‘ਤੇ ਆਉਣ ਵਾਲੇ ਵਿਗਿਆਪਨ ਹੀ ਯੂਟਿਊਬ ਦੀ ਕਮਾਈ ਦਾ ਮੁੱਖ ਜ਼ਰੀਆ ਹਨ। ਸਿੱਧੇ ਸ਼ਬਦਾਂ ‘ਚ ਕਹੀਏ ਤਾਂ ਯੂਟਿਊਬ ਸ਼ਾਰਟਸ ਤੋਂ ਕੰਪਨੀ ਦੀ ਕਮਾਈ ਓਨੀ ਨਹੀਂ ਹੁੰਦੀ, ਜਿੰਨੀ ਉਸਨੂੰ ਲੰਬੇ ਫਾਰਮ ਵਾਲੀ ਵੀਡੀਓ ਤੋਂ ਹੁੰਦੀ ਹੈ।

Add a Comment

Your email address will not be published. Required fields are marked *