ਸੰਨੀ ਦਿਓਲ ਦੇ ਪੁੱਤਰ ਕਰਨ ਨੇ ਛੂਹੇ ਸ਼ਾਹਰੁਖ ਦੇ ਪੈਰ

ਮੁੰਬਈ – ‘ਗਦਰ 2’ ਦੀ ਸਕਸੈੱਸ ਪਾਰਟੀ ਸ਼ਨੀਵਾਰ ਨੂੰ ਮੁੰਬਈ ’ਚ ਦਿਓਲ ਪਰਿਵਾਰ ਵਲੋਂ ਆਯੋਜਿਤ ਕੀਤੀ ਗਈ ਸੀ। ਤਿੰਨੇ ਖ਼ਾਨਜ਼ ਇਸ ਪਾਰਟੀ ’ਚ ਸ਼ਾਮਲ ਹੋਏ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਤੇ ਸ਼ਾਹਰੁਖ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਕਰਨ ਸ਼ਾਹਰੁਖ ਦੇ ਪੈਰ ਛੂੰਹਦੇ ਨਜ਼ਰ ਆ ਰਹੇ ਹਨ।

ਵੀਡੀਓ ’ਚ ਸ਼ਾਹਰੁਖ ਨੂੰ ਦੇਖ ਕੇ ਕਰਨ ਉਨ੍ਹਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲੈ ਰਹੇ ਹਨ। ਜਿਵੇਂ ਹੀ ਕਰਨ ਹੇਠਾਂ ਝੁਕਿਆ, ਕਿੰਗ ਖ਼ਾਨ ਨੇ ਉਸ ਨੂੰ ਫੜ ਲਿਆ ਤੇ ਪਿਆਰ ਨਾਲ ਉਸ ਦੀ ਗੱਲ੍ਹ ’ਤੇ ਹੱਥ ਫੇਰਿਆ। ਵੀਡੀਓ ’ਚ ਸ਼ਾਹਰੁਖ ਦੇ ਨਾਲ ਸੰਨੀ ਦਿਓਲ, ਕਰਨ, ਸੰਨੀ ਦੀ ਨੂੰਹ ਦ੍ਰਿਸ਼ਾ ਤੇ ਪੁੱਤਰ ਰਾਜਵੀਰ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਰਿਆਂ ਨੇ ਇਕੱਠੇ ਤਸਵੀਰਾਂ ਵੀ ਕਲਿੱਕ ਕਰਵਾਈਆਂ।

ਵੀਡੀਓ ਸਾਹਮਣੇ ਆਉਂਦਿਆਂ ਹੀ ਪ੍ਰਸ਼ੰਸਕ ਕਰਨ ਦੇ ਪਾਲਣ-ਪੋਸ਼ਣ ਦੀ ਤਾਰੀਫ਼ ਕਰ ਰਹੇ ਹਨ। ਵੀਡੀਓ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘ਸੰਸਕਾਰ।’ ਇਕ ਹੋਰ ਨੇ ਲਿਖਿਆ, ‘ਸੰਨੀ ਦੇ ਪੁੱਤਰ ਵਲੋਂ ਸ਼ਾਨਦਾਰ ਸੰਕੇਤ, ਪਰਿਵਾਰ ਦੀਆਂ ਕਦਰਾਂ ਕੀਮਤਾਂ।’’ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ ‘ਗਦਰ 2’ ਨੇ ਬਾਕਸ ਆਫਿਸ ’ਤੇ ਨਵਾਂ ਇਤਿਹਾਸ ਰਚ ਦਿੱਤਾ ਹੈ। ਫ਼ਿਲਮ ਨੇ ਰਿਲੀਜ਼ ਦੇ ਸਿਰਫ਼ 4 ਹਫ਼ਤਿਆਂ ’ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਫ਼ਿਲਮ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਹ ਫ਼ਿਲਮ 2001 ’ਚ ਆਈ ਫ਼ਿਲਮ ‘ਗਦਰ : ਏਕ ਪ੍ਰੇਮ ਕਥਾ’ ਦਾ ਸੀਕਵਲ ਹੈ, ਜਿਸ ’ਚ ਸੰਨੀ ਦਿਓਲ, ਅਮੀਸ਼ਾ ਦੇ ਨਾਲ ਉਤਕਰਸ਼ ਸ਼ਰਮਾ ਵੀ ਮੁੱਖ ਭੂਮਿਕਾ ’ਚ ਹਨ।

Add a Comment

Your email address will not be published. Required fields are marked *