ਗਾਇਕਾ ਗੁਰਲੇਜ਼ ਅਖ਼ਤਰ ਨੇ ਪਰਿਵਾਰ ਨਾਲ ਰਲ ਕੀਤਾ ਗੁਰਬਾਣੀ ਦਾ ਜਾਪ

ਮੁੰਬਈ : ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ ‘ਚੋਂ ਇਕ ਹੈ। ਉਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਹੈ। ਬੀਤੇ ਦਿਨੀਂ ਗੁਰਲੇਜ਼ ਅਖ਼ਤਰ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੇ ਪਤੀ ਕੁਲਵਿੰਦਰ ਕੈਲੀ ਤੇ ਪੁੱਤਰ ਦਾਨਵੀਰ ਸਿੰਘ ਨਾਲ ਗੁਟਕਾ ਸਾਹਿਬ ਜੀ ਤੋਂ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 

ਦਸ ਦਈਏ ਕਿ ਗੁਰਲੇਜ਼ ਅਖ਼ਤਰ ਮੁਸਲਿਮ ਪਰਿਵਾਰ ਤੋਂ ਹੈ। ਗੁਰਲੇਜ਼ ਨੇ ਪੰਜਾਬੀ ਗਾਇਕ ਕੁਲਵਿੰਦਰ ਕੈਲੀ ਨਾਲ ਲਵ ਮੈਰਿਜ ਕਰਵਾਈ ਸੀ। ਉਸ ਦੇ ਮਨ ‘ਚ ਸਿੱਖ ਧਰਮ ਪ੍ਰਤੀ ਬੇਹੱਦ ਇੱਜ਼ਤ ਹੈ, ਜਿਸ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਲੱਗਦਾ ਹੈ।

ਗੁਰਲੇਜ਼ ਅਖ਼ਤਰ ਆਪਣੇ ਯੂਟਿਊਬ ਚੈਨਲ ‘ਤੇ ਵੀ ਗੁਰਬਾਣੀ ਦਾ ਜਾਪ ਕਰਦੇ ਵੀਡੀਓ ਤੇ ਆਡੀਓ ਸ਼ੇਅਰ ਕਰਦੀ ਰਹਿੰਦੀ ਹੈ। ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦੇ ਪੁੱਤਰ ਦਾਨਵੀਰ ਦੀ ਅਵਾਜ਼ ‘ਚ ਵੀ ਯੂਟਿਊਬ ‘ਤੇ ਗੁਰਬਾਣੀ ਦਾ ਜਾਪ ਸੁਣਿਆ ਜਾ ਸਕਦਾ ਹੈ। 

ਗੁਰਲੇਜ਼ ਅਖ਼ਤਰ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਗਾਇਕਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਸੈਂਕੜੇ ਹਿੱਟ ਗੀਤ ਦਿੱਤੇ ਹਨ। ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ ‘ਵ੍ਹਾਈਟ ਕਾਲਰ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

Add a Comment

Your email address will not be published. Required fields are marked *