ਰਾਹੁਲ ਗਾਂਧੀ ਯੂਰਪ ਦੌਰੇ ’ਤੇ ਵਿਦਿਆਰਥੀਆਂ ਤੇ ਵਕੀਲਾਂ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਯੂਰਪ ਦੇ ਇਕ ਹਫਤੇ ਦੇ ਦੌਰੇ ’ਤੇ ਰਵਾਨਾ ਹੋ ਗਏ, ਜਿਸ ਦੌਰਾਨ ਉਹ ਯੂਰਪੀਅਨ ਯੂਨੀਅਨ (ਈ.ਯੂ.) ਦੇ ਵਕੀਲਾਂ, ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ। ਸੂਤਰਾਂ ਨੇ ਦੱਸਿਆ ਕਿ ਗਾਂਧੀ 7 ਸਤੰਬਰ ਨੂੰ ਬ੍ਰਸੇਲਜ਼ ਵਿੱਚ ਯੂਰਪੀ ਸੰਘ ਦੇ ਵਕੀਲਾਂ ਦੇ ਇਕ ਸਮੂਹ ਨੂੰ ਮਿਲਣਗੇ ਅਤੇ ਹੇਗ ਵਿਚ ਵੀ ਅਜਿਹੀ ਹੀ ਇਕ ਮੀਟਿੰਗ ਕਰਨਗੇ। 8 ਸਤੰਬਰ ਨੂੰ ਪੈਰਿਸ ਦੀ ਇਕ ਯੂਨੀਵਰਸਿਟੀ ਵਿਚ ਰਾਹੁਲ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। ਉਹ 9 ਸਤੰਬਰ ਨੂੰ ਪੈਰਿਸ ਵਿਚ ਫਰਾਂਸੀਸੀ ਟਰੇਡ ਯੂਨੀਅਨ ਦੀ ਮੀਟਿੰਗ ਵਿਚ ਵੀ ਸ਼ਾਮਲ ਹੋਣ ਵਾਲੇ ਹਨ।

ਇਸ ਤੋਂ ਬਾਅਦ ਉਹ ਨਾਰਵੇ ਲਈ ਰਵਾਨਾ ਹੋਣਗੇ, ਜਿੱਥੇ ਉਹ 10 ਸਤੰਬਰ ਨੂੰ ਓਸਲੋ ਵਿਚ ਵਿਦੇਸ਼ੀ ਭਾਰਤੀਆਂ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਰਾਹੁਲ ਦੇ ਜੀ-20 ਸੰਮੇਲਨ ਖ਼ਤਮ ਹੋਣ ਤੋਂ ਇਕ ਦਿਨ ਬਾਅਦ 11 ਸਤੰਬਰ ਤਕ ਵਾਪਸ ਆਉਣ ਦੀ ਸੰਭਾਵਨਾ ਹੈ।

Add a Comment

Your email address will not be published. Required fields are marked *