ਆਪਣੇ ਹੱਕਾਂ ਲਈ ਸੜਕਾਂ ‘ਤੇ ਉੱਤਰੇ ਨਿਊਜ਼ੀਲੈਂਡ ਦੇ ਹਜ਼ਾਰਾਂ ਡਾਕਟਰ 

ਆਕਲੈਂਡ- ਪੂਰੇ ਦੇਸ਼ ਭਰ ਦੇ ਵਿੱਚ ਅੱਜ ਹਜ਼ਾਰਾਂ ਸੀਨੀਅਰ ਡਾਕਟਰਾਂ ਅਤੇ ਦੰਦਾਂ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ। ਦਰਅਸਲ ਚੰਗੀਆਂ ਤਨਖਾਹਾਂ ਤੇ ਕੰਮ ‘ਤੇ ਚੰਗੇ ਹਾਲਾਤ ਦੀਆਂ ਮੰਗਾਂ ਨੂੰ ਲੈ ਕੇ ਨਿਊਜ਼ੀਲੈਂਡ ਦੇ ਡਾਕਟਰਾਂ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਦੌਰਾਨ ਐਮਰਜੈਂਸੀ ਦੇ ਮਰੀਜ਼ਾਂ ਨੂੰ 111 ਨੰਬਰ ‘ਤੇ ਕਾਲ ਕਰਕੇ ਮੱਦਦ ਹਾਸਿਲ ਕਰਨ ਦਾ ਵਿਕਲਪ ਦਿੱਤਾ ਗਿਆ ਸੀ। ਜੇਕਰ ਹੜਤਾਲ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਡਾਕਟਰੀ ਪੇਸ਼ੇਵਰ ਨਿਰਾਸ਼ ਹਨ ਕਿ ਉਨ੍ਹਾਂ ਨੂੰ ਮਹਿੰਗਾਈ ਦੇ ਮੁਕਾਬਲੇ ਤਨਖਾਹ ਵਿੱਚ ਵਾਧਾ ਨਹੀਂ ਮਿਲ ਰਿਹਾ, ਜੋ ਵਰਤਮਾਨ ਵਿੱਚ ਛੇ ਫੀਸਦੀ ‘ਤੇ ਚੱਲ ਰਿਹਾ ਹੈ। ਉੱਥੇ ਹੀ ਟੇ ਵੱਟੂ ਓਰਾ, ਰਾਸ਼ਟਰੀ ਜਨਤਕ ਸਿਹਤ ਏਜੰਸੀ ਦਾ ਕਹਿਣਾ ਹੈ ਕਿ ਡਾਕਟਰਾਂ ਅਤੇ ਦੰਦਾਂ ਦੇ ਡਾਕਟਰਾਂ ਨੂੰ ਇੱਕ ਸਾਲ ਵਿੱਚ ਇੱਕ ਵਾਧੂ NZ $ 15-27,000 ਦੀ ਪੇਸ਼ਕਸ਼ ਕੀਤੀ ਗਈ ਹੈ। ਦੱਸ ਦੇਈਏ ਇਹ ਹੜਤਾਲ ਮੰਗਲਵਾਰ ਨੂੰ 12 ਵਜੇ ਤੋਂ 2 ਵਜੇ ਤੱਕ ਜਾਰੀ ਸੀ।ਜਿਹਨਾਂ ਮਰੀਜਾਂ ਦੇ ਆਪਰੇਸ਼ਨ ਹਨ ਉਹ ਵੀ ਬਿਨ੍ਹਾਂ ਕਿਸੇ ਸੱਮਸਿਆ ਅਪਾਇਟਮੈਂਟ ਅਨੁਸਾਰ ਕੀਤੇ ਜਾਣਗੇ। ਬਸ਼ਰਤੇ ਹਸਪਤਾਲ ਵੱਲੋਂ ਮਰੀਜ਼ ਨਾਲ ਸੰਪਰਕ ਨਹੀਂ ਕੀਤਾ ਜਾਂਦਾ।

Add a Comment

Your email address will not be published. Required fields are marked *