ਆਕਲੈਂਡ ਸਿਟੀ ਹਸਪਤਾਲ ਦੀ ਵੱਡੀ ਲਾਪਰਵਾਹੀ

ਆਕਲੈਂਡ- ਆਕਲੈਂਡ ਸਿਟੀ ਹਸਪਤਾਲ ਵੱਲੋਂ ਇੱਕ ਬਹੁਤ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 2020 ਦੀ ਹੈ ਜਦੋਂ 24 ਸਾਲਾ ਮਹਿਲਾ ਜੋ 36 ਹਫਤਿਆਂ ਦੀ ਗਰਭਵਤੀ ਸੀ। ਸੀਜ਼ੇਰੀਅਨ ਆਪਰੇਸ਼ਨ ਰਾਂਹੀ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਹਿਲਾ ਦੇ ਪੇਟ ਦੇ ਵਿੱਚ ਦਰਦ ਰਹਿਣ ਲੱਗ ਗਿਆ ਇਹ ਦਰਦ ਉਸਨੂੰ 18 ਮਹੀਨੇ ਤੱਕ ਝੱਲਣਾ ਪਿਆ ਦਰਦ ਦਾ ਕਾਰਨ ਉਸ ਵੇਲੇ ਪਤਾ ਲੱਗ ਜਦੋਂ ਮਹਿਲਾ ਦੀ ਸੀ.ਟੀ ਸਕੈਨ ਕਰਵਾਈ ਗਈ। ਡਾਕਟਰਾਂ ਵੱਲੋਂ ਮਹਿਲਾ ਦੇ ਪੇਟ ਵਿੱਚ ਆਪਰੇਸ਼ਨ ਦੌਰਾਨ ‘ਅਲੈਕਸੀਜ਼ ਵੂਡ ਰੀਟਰੇਕਟਰ’ ਉਪਕਰਨ ਛੱਡ ਦਿੱਤਾ ਗਿਆ ਸੀ,ਜੋ ਬੱਚੇ ਨੂੰ ਜਨਮ ਦੇਣ ਦੌਰਾਨ ਵਰਤਿਆ ਜਾਂਦਾ ਹੈ।ਇਸ ਆਪਰੇਸ਼ਨ ਦੌਰਾਨ ਇੱਕ ਸਰਜ, ਸੀਨੀਅਰ ਰਜਿਸਟਰਾਰ, ਇੰਸਟਰੂਮੈਂਟ ਨਰਸ, ਤਿੰਨ ਸਰਕੁਲੈਟਿੰਗ ਨਰਸਾਂ, 2 ਐਨਸਥੈਟਿਕਸ ਟੈਕਨੀਸ਼ੀਅਨ, ਥਿਏਟਰ ਮਿੱਡਵਾਈਡ ਮੌਜੂਦ ਸਨ। ਦ ਹੈਲਥ ਐਂਡ ਡਿਸੇਬੀਲਟੀ ਕਮਿਸ਼ਨਰ ਦੀ ਅੱਜ ਜਾਰੀ ਰਿਪੋਰਟ ਵਿੱਚ ਆਕਲੈਂਡ ਡਿਸਟ੍ਰੀਕਟ ਹੈਲਥ ਬੋਰਡ ਨੂੰ ਨਿਯਮਾਂ ਦੀ ਅਣਦੇਖੀ ਦਾ ਦੋਸ਼ੀ ਪਾਇਆ ਗਿਆ ਤੇ ਮਹਿਲਾ ਨਾਲ ਹੋਈ ਇਸ ਘਟਨਾ ਨੂੰ ਮੰਦਭਾਗੀ ਘਟਨਾ ਦੱਸਿਆ ਹੈ।

Add a Comment

Your email address will not be published. Required fields are marked *