ਨਹੀਂ ਰਹੇ ਸਾਬਕਾ ਕਪਤਾਨ ਅਤੇ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ

ਜ਼ਿੰਬਾਬਵੇ ਦੇ ਸਾਬਕਾ ਕਪਤਾਨ ਅਤੇ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ ਦਾ ਐਤਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ 49 ਸਾਲਾਂ ਦੇ ਸਨ ਅਤੇ ਕੈਂਸਰ ਨਾਲ ਜੂਝ ਰਹੇ ਸਨ। ਇਸ ਤੋਂ ਪਹਿਲਾਂ ਵੀ ਸਟ੍ਰੀਕ ਦੇ ਦਿਹਾਂਤ ਦੀ ਖ਼ਬਰ ਆਈ ਸੀ ਪਰ ਇਹ ਅਫਵਾਹ ਨਿਕਲੀ। ਸਟ੍ਰੀਕ ਨੇ ਖ਼ੁਦ ਇੱਕ ਬਿਆਨ ਜਾਰੀ ਕਰਕੇ ਇਸ ਤੋਂ ਇਨਕਾਰ ਕੀਤਾ ਸੀ। ਹਾਲਾਂਕਿ ਇਸ ਵਾਰ ਪਤਨੀ ਅਤੇ ਪਿਤਾ ਨੇ ਇਸ ਸਾਬਕਾ ਦਿੱਗਜ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹੀਥ ਸਟ੍ਰੀਕ ਨੇ ਜ਼ਿੰਬਾਬਵੇ ਲਈ 65 ਟੈਸਟ ਅਤੇ 189 ਵਨਡੇ ਖੇਡੇ। ਇਸ ‘ਚ ਉਨ੍ਹਾਂ ਨੇ ਕ੍ਰਮਵਾਰ 1990 ਅਤੇ 3 ਹਜ਼ਾਰ ਦੌੜਾਂ ਬਣਾਈਆਂ। ਪਰ ਉਨ੍ਹਾਂ ਨੂੰ ਆਪਣੀ ਗੇਂਦਬਾਜ਼ੀ ਲਈ ਪਛਾਣ ਮਿਲੀ ਸੀ। ਉਨ੍ਹਾਂ ਨੇ ਟੈਸਟ ‘ਚ 216 ਵਿਕਟਾਂ ਅਤੇ ਵਨਡੇ ‘ਚ 239 ਵਿਕਟਾਂ ਲਈਆਂ ਸਨ ਅਤੇ ਅਜੇ ਵੀ ਉਹ ਦੋਵੇਂ ਫਾਰਮੈਟਾਂ ‘ਚ ਜ਼ਿੰਬਾਬਵੇ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ।

ਸਟ੍ਰੀਕ ਦੇ ਪਿਤਾ ਡੇਨਿਸ ਨੇ ਵੀ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦਿ ਸੰਡੇ ਨਿਊਜ਼ ਨੇ ਡੇਨਿਸ ਸਟ੍ਰੀਕ ਦੇ ਹਵਾਲੇ ਨਾਲ ਕਿਹਾ, ”ਹੀਥ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸਨ। ਉਹ 6 ਮਹੀਨਿਆਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਤੇ ਐਤਵਾਰ ਦੇਰ ਰਾਤ 1 ਵਜੇ ਉਨ੍ਹਾਂ ਦੀ ਮੌਤ ਹੋ ਗਈ। ਹੀਥ ਸਟ੍ਰੀਕ ਦੀ ਪਤਨੀ ਨਾਦੀਨ ਨੇ ਆਪਣੇ ਪਤੀ ਦੀ ਮੌਤ ਬਾਰੇ ਫੇਸਬੁੱਕ ‘ਤੇ ਇਕ ਭਾਵੁਕ ਪੋਸਟ ਕੀਤੀ। ਉਨ੍ਹਾਂ ਨੇ ਲਿਖਿਆ, “ਅੱਜ ਸਵੇਰ ਦੇ ਸ਼ੁਰੂਆਤੀ ਘੰਟਿਆਂ ‘ਚ, ਮੇਰੇ ਜੀਵਨ ਦਾ ਪਿਆਰ ਅਤੇ ਮੇਰੇ ਪਿਆਰੇ ਬੱਚਿਆਂ ਦੇ ਪਿਤਾ ਸਾਨੂੰ ਛੱਡ ਗਏ। ਉਹ ਆਪਣਾ ਆਖਰੀ ਸਮਾਂ ਘਰ ‘ਚ ਬਿਤਾਉਣਾ ਚਾਹੁੰਦੇ ਸਨ। ਆਪਣੇ ਆਖਰੀ ਪਲਾਂ ‘ਚ ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਰਹੇ।

ਦੱਸ ਦੇਈਏ ਕਿ ਹੀਥ ਸਟ੍ਰੀਕ ਦੀ ਮੌਤ ਦੀ ਖ਼ਬਰ 23 ਅਗਸਤ ਨੂੰ ਆਈ ਸੀ। ਉਨ੍ਹਾਂ ਦੇ ਸਾਥੀ ਕ੍ਰਿਕਟਰ ਹੈਨਰੀ ਓਲੰਗਾ ਨੇ ਐਕਸ ਹੈਂਡਲ ‘ਤੇ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸ ਤੋਂ ਥੋੜ੍ਹੀ ਦੇਰ ਬਾਅਦ, ਓਲੰਗਾ ਨੇ ਵਟਸਐਪ ਦਾ ਸਕ੍ਰੀਨ ਸ਼ਾਟ ਸਾਂਝਾ ਕੀਤਾ ਅਤੇ ਸਟ੍ਰੀਕ ਦੀ ਮੌਤ ਦੀ ਖ਼ਬਰ ਨੂੰ ਫਰਜ਼ੀ ਦੱਸਿਆ। ਤੁਹਾਨੂੰ ਦੱਸ ਦੇਈਏ ਕਿ ਸਟ੍ਰੀਕ ਨੇ 2000 ਤੋਂ 2004 ਦਰਮਿਆਨ ਟੀਮ ਦੀ ਕਪਤਾਨੀ ਕੀਤੀ ਸੀ। 12 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ‘ਚ ਉਨ੍ਹਾਂ ਨੇ ਕਈ ਮੌਕਿਆਂ ‘ਤੇ ਜ਼ਿੰਬਾਬਵੇ ਨੂੰ ਇਕੱਲੇ ਹੀ ਜਿੱਤਿਆ। ਉਹ ਜ਼ਿੰਬਾਬਵੇ ਦਾ ਇਕਲੌਤਾ ਕ੍ਰਿਕਟਰ ਹੈ ਜਿਨ੍ਹਾਂ ਨੇ 100 ਟੈਸਟ ਵਿਕਟ ਲਏ ਹਨ।

Add a Comment

Your email address will not be published. Required fields are marked *