ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕਾਂ ’ਚ ਉਤਸ਼ਾਹ

 17 ਸਤੰਬਰ ਦਿਨ ਐਤਵਾਰ ਨੂੰ ਸ਼ਾਮ ਸਾਢੇ 6 ਵਜੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਮਾਰਗਰੇਟ ਕੋਰਟ ਅਰੇਨਾ, ਮੈਲਬੌਰਨ ਵਿਖੇ ਲਾਈਵ ਕੰਸਰਟ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਦਰਸ਼ਕਾਂ ’ਚ ਭਾਰੀ ਉਤਸ਼ਾਹ ਹੈ। ਇਸ ਸ਼ੋਅ ਦੀਆਂ ਸਿਰਫ ਕੁਝ ਹੀ ਟਿਕਟਾਂ ਬਚੀਆਂ ਹਨ ਤੇ ਗੁਰਦਾਸ ਮਾਨ ਦੇ ਇਸ ਸ਼ੋਅ ਨੂੰ ਮਿਸ ਨਹੀਂ ਕਰਨਾ ਚਾਹੀਦਾ। ਇਹ ਕਹਿਣਾ ਹੈ ਕਿ ਸ਼ੋਅ ਦੇ ਆਰਗੇਨਾਈਜ਼ਰਸ ਕ੍ਰਿਏਟਿਵ ਇਵੈਂਟਸ ਦਾ। ਟਿਕਟਾਂ ਬੁੱਕ ਕਰਵਾਉਣ ਸਮੇਂ ਤੁਸੀਂ ਫਾਦਰਸ ਡੇਅ ਡਿਸਕਾਊਂਟ ਨੂੰ ਵੀ ਅਪਲਾਈ ਕਰ ਸਕਦੇ ਹੋ, ਜੋ 15 ਫ਼ੀਸਦੀ ਦਿੱਤਾ ਜਾ ਰਿਹਾ ਹੈ ਪਰ ਯਾਦ ਰਹੇ ਕਿ ਇਹ ਡਿਸਕਾਊਂਟ ਕੋਡ ਸਿਰਫ 4 ਸਤੰਬਰ ਤਕ ਹੀ ਵੈਲਿਡ ਹੈ।

ਗੁਰਦਾਸ ਮਾਨ ਦੇ ਇਸ ਟੂਰ ਦਾ ਨਾਂ ‘ਅੱਖੀਆਂ ਉਡੀਕਦੀਆਂ’ ਹੈ। ਵੱਡੀ ਗੱਲ ਇਹ ਹੈ ਕਿ ਗੁਰਦਾਸ ਮਾਨ ਦੇ ਇਸ ਸ਼ੋਅ ਦੀ ਪਹਿਲੀ ਟਿਕਟ 11 ਹਜ਼ਾਰ ਡਾਲਰ ’ਚ ਵਿਕੀ ਸੀ, ਜੋ ਗੁਰਜੀਵਨ ਸਿੱਧੂ ਨੇ ਖਰੀਦੀ। 11 ਹਜ਼ਾਰ ਡਾਲਰ ਦੀ ਭਾਰਤੀ ਕਰੰਸੀ ’ਚ ਕੀਮਤ 6 ਲੱਖ ਰੁਪਏ ਦੇ ਕਰੀਬ ਬਣਦੀ ਹੈ।

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਪੰਜਾਬੀ ਕਲਾਕਾਰ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਪ੍ਰਫਾਰਮ ਕਰਨ ਵਾਲਾ ਹੈ। ਗੁਰਦਾਸ ਮਾਨ ਦੇ ਇਸ ਟੂਰ ਦਾ ਨਾਂ ‘ਅੱਖੀਆਂ ਉਡੀਕਦੀਆਂ’ ਹੈ। ਵੱਡੀ ਗੱਲ ਇਹ ਹੈ ਕਿ ਗੁਰਦਾਸ ਮਾਨ ਦੇ ਇਸ ਸ਼ੋਅ ਦੀ ਪਹਿਲੀ ਟਿਕਟ 11 ਹਜ਼ਾਰ ਡਾਲਰ ’ਚ ਵਿਕੀ ਸੀ, ਜੋ ਗੁਰਜੀਵਨ ਸਿੱਧੂ ਨੇ ਖਰੀਦੀ। 11 ਹਜ਼ਾਰ ਡਾਲਰ ਦੀ ਭਾਰਤੀ ਕਰੰਸੀ ’ਚ ਕੀਮਤ 6 ਲੱਖ ਰੁਪਏ ਦੇ ਕਰੀਬ ਬਣਦੀ ਹੈ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਪੰਜਾਬੀ ਕਲਾਕਾਰ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਪ੍ਰਫਾਰਮ ਕਰਨ ਵਾਲਾ ਹੈ।

Add a Comment

Your email address will not be published. Required fields are marked *