ਤੁਨੀਸ਼ਾ ਸ਼ਰਮਾ ਆਤਮ ਹੱਤਿਆ ਮਾਮਲਾ : ਅਦਾਕਾਰ ਸ਼ੀਜ਼ਾਨ ਖ਼ਾਨ ਨੂੰ ਮਿਲੀ ਜ਼ਮਾਨਤ

ਪਾਲਘਰ – ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ’ਚ ਵਸਈ ਦੀ ਇਕ ਅਦਾਲਤ ਨੇ ਪਿਛਲੇ ਸਾਲ ਅਦਾਕਾਰਾ ਤੁਨੀਸ਼ਾ ਸ਼ਰਮਾ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਟੀ. ਵੀ. ਅਦਾਕਾਰ ਸ਼ੀਜ਼ਾਨ ਖ਼ਾਨ (28) ਨੂੰ ਸ਼ਨੀਵਾਰ ਨੂੰ ਜ਼ਮਾਨਤ ਦੇ ਦਿੱਤੀ। ਤੁਨੀਸ਼ਾ ਸ਼ਰਮਾ ਨੇ ਜ਼ਿਲੇ ’ਚ ਵਾਲਿਵ ਦੇ ਨੇੜੇ ਇਕ ਟੀ. ਵੀ. ਸੀਰੀਅਲ ਦੇ ਸੈੱਟ ’ਤੇ 24 ਦਸੰਬਰ, 2022 ਨੂੰ ਕਥਿਤ ਤੌਰ ’ਤੇ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ ਸੀ।

ਤੁਨਿਸ਼ਾ ਦੀ ਮਾਂ ਦੀ ਸ਼ਿਕਾਇਤ ’ਤੇ ਸ਼ੀਜ਼ਾਨ ਨੂੰ ਅਗਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਐਡੀਸ਼ਨਲ ਸੈਸ਼ਨ ਅਦਾਲਤ ਦੇ ਜੱਜ ਆਰ. ਡੀ. ਦੇਸ਼ਪਾਂਡੇ ਨੇ ਖ਼ਾਨ ਨੂੰ 1,00,000 ਰੁਪਏ ਦੇ ਮੁਚਲਕੇ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਅਦਾਕਾਰ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਾਉਣ ਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡ ਕੇ ਨਾ ਜਾਣ ਲਈ ਵੀ ਕਿਹਾ।

Add a Comment

Your email address will not be published. Required fields are marked *