ਨਿਊਜ਼ੀਲੈਂਡ ‘ਚ ਗੋਲਡਨ ਸਟਾਰ ਮਲਕੀਤ ਸਿੰਘ ਲਾਉਣਗੇ ਰੌਣਕਾਂ

ਆਕਲੈਂਡ- ਪੰਜਾਬੀਆਂ ਸਣੇ ਗੋਰਿਆਂ ਨੂੰ ਆਪਣੇ ਗੀਤਾਂ ‘ਤੇ ਨਚਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਹੁਣ ਨਿਊਜ਼ੀਲੈਂਡ ‘ਚ ਰੌਣਕਾਂ ਲਾਉਣ ਲਈ ਤਿਆਰ ਹਨ।  ਗੋਲਡਨ ਸਟਾਰ ਦੇ ਨਾਮ ਨਾਲ ਜਾਣੇ ਜਾਂਦੇ ਮਲਕੀਤ ਸਿੰਘ ਇਸ ਸਾਲ ਅਕਤੂਬਰ ਮਹੀਨੇ ‘ਚ ਸ਼ੋਅ ਲਾਉਣ ਲਈ ਨਿਊਜ਼ੀਲੈਂਡ ਪਹੁੰਚ ਰਹੇ ਹਨ। ਦੱਸ ਦੇਈਏ ਕਿ ਗੋਲਡਨ ਸਟਾਰ ਮਲਕੀਤ ਸਿੰਘ ਦਾ ਇਹ ਸ਼ੋਅ ਅਵੀ ਐਂਡ ਜੋਤ ਪ੍ਰੋਡਕਸ਼ਨ ਅਤੇ ਹਮਬਲ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ਪ੍ਰਬੰਧਕਾਂ ਜੈਜ਼ ਸਿੰਘ, ਗੁਰਵੀਰ ਸਿੰਘ ਸੋਢੀ, ਅਵੀ ਅਤੇ ਜੋਤ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਹੀ ਮਲਕੀਤ ਸਿੰਘ ਜੀ ਦੇ ਸ਼ੋਅ ਨੂੰ ਲੈ ਕੇ ਹਮੇਸ਼ਾ ਵਾਂਗ ਲੋਕਾਂ ‘ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਸਾਂਝ ਕਰਦਿਆਂ ਦੱਸਿਆ ਕਿ ਮਲਕੀਤ ਸਿੰਘ 17 ਸਾਲ ਬਾਅਦ ਨਿਊਜ਼ੀਲੈਂਡ ਦੇ ਵਿੱਚ ਕੋਈ ਸ਼ੋਅ ਲਗਾਉਣ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵੀ ਕਾਫੀ excitement ਹੈ।

ਜ਼ਿਕਰਯੋਗ ਹੈ ਕਿ ਗੋਲਡਨ ਸਟਾਰ ਮਲਕੀਤ ਸਿੰਘ ਜਿੱਥੇ ਪੰਜਾਬ ‘ਚ ਆਪਣੀ ਗਾਇਕੀ ਕਰਕੇ ਮਸ਼ਹੂਰ ਨੇ ਉੱਥੇ ਹੀ ਵਿਦੇਸ਼ਾਂ ‘ਚ ਵੀ ਉਨ੍ਹਾਂ ਦੀ ਗਾਇਕੀ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ ਫਿਰ ਉਹ ਭਾਵੇ ਕੋਈ ਪਰਵਾਸੀ ਪੰਜਾਬੀ ਹੋਵੇ ਜਾ ਕੋਈ ਗੋਰਾ ਹਰ ਕੋਈ ਉਨ੍ਹਾਂ ਦਾ ਗੀਤ ਸੁਣ ਥਿਰਕਣ ਦੇ ਲਈ ਮਜ਼ਬੂਰ ਹੋ ਜਾਂਦਾ ਹੈ। ਉਨ੍ਹਾਂ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੋਇਆ ਹੈ।

ਦੱਸ ਦੇਈਏ ਕਿ ਗੋਲਡਨ ਸਟਾਰ ਮਲਕੀਤ ਸਿੰਘ ਜੀ ਦਾ ਸ਼ੋਅ 27 ਅਕਤੂਬਰ ਨੂੰ ਸ਼ਾਮ 7 ਵਜੇ Due Drop Events Centre – Auckland ਵਿੱਚ ਹੋਵੇਗਾ ਤੇ ਜਲਦ ਹੀ ਇਸ ਸ਼ੋਅ ਦੀਆਂ ਟਿਕਟਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਉਹ ਵੀ ਵਾਜਬ ਰੇਟਾਂ ‘ਤੇ ਜਿਸ ਦੀ ਜਾਣਕਾਰੀ ਤੁਸੀ ਰੇਡੀਓ ਸਾਡੇ ਆਲਾ ਦੇ ਫੇਸਬੁੱਕ ਪੇਜ ਅਤੇ ਅਵੀ ਐਂਡ ਜੋਤ ਪ੍ਰੋਡਕਸ਼ਨ ਅਤੇ ਹਮਬਲ ਪ੍ਰੋਡਕਸ਼ਨ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਵੀ ਲੈ ਸਕਦੇ ਹੋ। ਟਿਕਟਾਂ ਅਤੇ sponsorship ਸਬੰਧੀ ਜਿਆਦਾ ਜਾਣਕਾਰੀ ਲਈ ਤੁਸੀ 0211114352 ਤੇ 0277860004 ‘ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *