ਆਕਲੈਂਡ ‘ਚ ਵਿਅਕਤੀ ਨੂੰ ਝੂਠ ਬੋਲਣਾ ਪਿਆ ਮਹਿੰਗਾ

ਆਕਲੈਂਡ- ਪੁਰਾਣੀ ਕਹਾਵਤ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ, ਅੱਜ ਕੱਲ੍ਹ ਆਪਣੀਆਂ ਗਲਤੀਆਂ ‘ਤੇ ਪਰਦਾ ਪਾਉਣ ਲਈ ਲੋਕ ਸੌ ਤਰ੍ਹਾਂ ਦੇ ਝੂਠ ਬੋਲ ਦਿੰਦੇ ਹਨ ਪਰ ਲੋਕਾਂ ਨੂੰ ਇਹ ਨਹੀਂ ਪਤਾ ਝੂਠ ਇਕ ਦਿਨ ਸਾਹਮਣੇ ਆ ਹੀ ਜਾਂਦਾ ਹੈ। ਅਜਿਹਾ ਹੀ ਆਕਲੈਂਡ ਦੇ ਨੈਥਨ ਪੀਟਰ ਨਾਲ ਹੋਇਆ। ਨੈਥਲ ਪੀਟਰ ਜੂਏ ਦਾ ਆਦੀ ਸੀ। ਉਸਨੇ ਕੋਵਿਡ ਦੌਰਾਨ ਮਿਲੀ ਸਬਸਿਡੀ ਨੂੰ ਆਪਣੇ ਜੂਏ ਦੀ ਆਦਤ ਲਈ ਵਰਤਣਾ ਅਤੇ ਝੂਠ ਬੋਲਕੇ ਇਹ ਸਬਸਿਡੀ ਹਾਸਿਲ ਕਰਨਾ ਕਾਫੀ ਮਹਿੰਗਾ ਪਿਆ ਹੈ। ਨੈਥਲ ਪੀਟਰ ਨੂੰ ਮੈਨਕਾਊ ਜਿਲ੍ਹਾ ਅਦਾਲਤ ਨੇ ਅਜਿਹਾ ਕਰਨ ਲਈ ਇੱਕ ਸਾਲ ਦੀ ਸਜਾ ਦੇਣ ਦਾ ਫੈਸਲਾ ਲਿਆ ਹੈ। ਅਦਾਲਤ ਵਿੱਚ ਉਸ ‘ਤੇ ਡਿਸਓਨੈਸਟਰੀ ਸੰਬੰਧੀ 13 ਚਾਰਜ ਲਗਾਏ ਗਏ।
ਉਸਨੇ ਮਾਰਚ 23 ਤੋਂ ਅਗਸਤ 24 2020 ਵਿਚਕਾਰ ਆਪਣੀ ਕੰਪਨੀ ਰਾਂਹੀ ਕੋਵਿਡ ਸਬਸਿਡੀ ਤਹਿਤ ਝੂਠ ਬੋਲ ਕੇ 196,076 ਹਾਸਿਲ ਕੀਤੇ ਸਨ। ਉਸ ਵੱਲੋਂ ਲਾਈਆਂ ਗਈਆਂ 19 ਐਪਲੀਕੇਸ਼ਨਾਂ ਵਿੱਚੋਂ 13 ਸਫਲ ਰਹੀਆਂ ਸਨ। ਨੈਥਲ ਨੇ ਕਈ ਕਰਮਚਾਰੀਆਂ ਲਈ ਇਹ ਸਬਸਿਡੀ ਹਾਸਿਲ ਕੀਤੀ ਸੀ, ਜਦਕਿ ਅਸਲ ਵਿੱਚ ਉਸ ਦੀ ਕੰਪਨੀ ਵਿੱਚ ਕੋਈ ਵੀ ਕਰਮਚਾਰੀ ਕੰਮ ਨਹੀਂ ਕਰ ਰਿਹਾ ਸੀ।

Add a Comment

Your email address will not be published. Required fields are marked *