ਹਮਲਾਵਰਾਂ ਨੇ ਚੈਂਬਰ ’ਚ ਦਾਖ਼ਲ ਹੋ ਕੇ ਕੀਤਾ ਵਕੀਲ ਦਾ ਕਤਲ
August 31, 2023
![](http://mehakewattan.com/wp-content/uploads/2023/08/2023_8image_08_35_044095736lawyer-ll.jpg)
ਗਾਜ਼ੀਆਬਾਦ – ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਡੀਡ ਲੇਖਕ/ਵਕੀਲ ਮਨੋਜ ਉਰਫ਼ ਮੋਨੂੰ ਚੌਧਰੀ (54) ਦਾ ਬੁੱਧਵਾਰ ਸਦਰ ਤਹਿਸੀਲ ਕੰਪਲੈਕਸ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਚੈਂਬਰ ਨੰਬਰ-95 ’ਚ 4 ਲੋਕਾਂ ਨਾਲ ਬੈਠ ਕੇ ਖਾਣਾ ਖਾ ਰਹੇ ਸੀ। ਹਮਲਾਵਰ ਕੌਣ ਸਨ, ਕਿੰਨੇ ਸਨ, ਪਤਾ ਨਹੀਂ ਲੱਗ ਸਕਿਆ। ਮੋਨੂੰ ਚੌਧਰੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਉਨ੍ਹਾਂ ਤਹਿਸੀਲ ਬਾਰ ਐਸੋਸੀਏਸ਼ਨ ਦੀ ਚੋਣ ਵੀ ਲੜੀ ਸੀ।
ਹਮਲਾਵਰ ਪੈਦਲ ਹੀ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੂਰੇ ਸੂਬੇ ਵਿੱਚ ਵਕੀਲਾਂ ਦੇ ਅੰਦੋਲਨ ਕਾਰਨ ਸਾਰੀਆਂ ਅਦਾਲਤਾਂ ਅਤੇ ਤਹਿਸੀਲਾਂ ਵਿੱਚ ਪੁਲਸ ਪਹਿਲਾਂ ਤੋਂ ਹੀ ਤਾਇਨਾਤ ਸੀ। ਇਸ ਦੇ ਬਾਵਜੂਦ ਹਮਲਾਵਰ ਕਤਲ ਕਰਨ ’ਚ ਸਫਲ ਹੋ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਤਲ ਕਿਸ ਕਾਰਨ ਹੋਇਆ।