ਹਰਨੇਕ ਨੇਕੀ ਦੇ ਇਰਾਦਾ ਕਤਲ ਮਾਮਲੇ ਵਿੱਚ ਦੋਸ਼ੀਆਂ ਵੱਲੋਂ ਜੁਰਮ ਕਬੂਲ
August 30, 2023
![](http://mehakewattan.com/wp-content/uploads/2023/08/Untitled-27.png)
ਆਕਲੈਂਡ- ਸਿੱਖ ਧਾਰਮਿਕ ਮਸਲਿਆਂ ‘ਤੇ ਟਿੱਪਣੀਆਂ ਕਰਕੇ ਹਮੇਸ਼ਾ ਹੀ ਚਰਚਾ ਵਿੱਚ ਰਹਿਣ ਵਾਲੇ ਰੇਡੀਓ ਹੋਸਟ ਹਰਨੇਕ ਨੇਕੀ ਦੇ ਮਸਲੇ ਵਿੱਚ ਹਰਦੀਪ ਸਿੰਘ ਸੰਧੂ ਅਤੇ ਸਰਵਜੀਤ ਸਿੰਘ ਸਿੱਧੂ ‘ਤੇ ਚੱਲ ਰਹੇ ਇਰਾਦਾ ਕਤਲ ਦੇ ਮਾਮਲੇ ਵਿੱਚ ਦੋਨਾਂ ਵੱਲੋਂ ਦੋਸ਼ ਕਬੂਲ ਲਏ ਗਏ ਹਨ। ਹਮਲਾ ਉਸ ‘ਤੇ ਦੱਖਣੀ ਆਕਲੈਂਡ ਸਥਿਤ ਘਰ ਦੇ ਡਰਾਈਵ ਵੇਅ ਵਿੱਚ 23 ਦਸੰਬਰ 2020 ਨੂੰ ਹੋਇਆ ਸੀ।
ਹਰਦੀਪ ਸਿੰਘ ਨੂੰ ਇਸ ਤੁਰੰਤ ਕਸਟਡੀ ਵਿੱਚ ਲੈ ਲਿਆ ਗਿਆ ਹੈ ਜਦਕਿ ਸਰਵਜੀਤ ਸਿੰਘ ਦੀ ਜਮਾਨਤ ਸੋਮਵਾਰ ਸਵੇਰੇ 9 ਵਜੇ ਤੱਕ ਰਹੇਗੀ। ਸਜਾ ਦੀ ਤਾਰੀਖ ਨਵੰਬਰ ਵਿੱਚ ਰੱਖੀ ਗਈ ਹੈ। ਇਸ ਮਾਮਲੇ ਵਿੱਚ 42 ਸਾਲਾ ਜਸਪਾਲ ਸਿੰਘ ਨੇ ਬੀਤੇ ਸਾਲ ਦੋਸ਼ ਕਬੂਲ ਲਏ ਸਨ ਅਤੇ ਇਰਾਦਾ ਕਤਲ ਦੇ ਮਾਮਲੇ ਵਿੱਚ ਜਸਪਾਲ ਸਿੰਘ ਨੂੰ 5 ਸਾਲ 3 ਮਹੀਨੇ ਦੀ ਸਜਾ ਸੁਣਾਈ ਗਈ ਸੀ।