ਅਮਰੀਕਾ ‘ਚ 22 ਲੋਕਾਂ ਦੇ ਕਤਲ ਕਰਨ ਵਾਲੇ ਕਾਤਲ ਦੀ ਜੰਗਲ ‘ਚੋਂ ਮਿਲੀ ਲਾਸ਼

ਵਾਸ਼ਿੰਗਟਨ – ਅਮਰੀਕਾ ਦੇ ਮੇਨ ਸੂਬੇ ਦੇ ਲੇਵਿਸਟਨ ਸ਼ਹਿਰ ‘ਚ ਅੰਨ੍ਹੇਵਾਹ ਗੋਲ਼ੀਬਾਰੀ ਕਰਕੇ 22 ਲੋਕਾਂ ਦੀ ਹੱਤਿਆ ਕਰਨ ਵਾਲੇ ਹਮਲਾਵਰ ਦੀ ਲਾਸ਼ ਮਿਲੀ ਹੈ। ਅੰਨ੍ਹੇਵਾਹ ਫਾਇਰਿੰਗ ਕਰਨ ਵਾਲਾ ਵਿਅਕਤੀ ਘਟਨਾ ਤੋਂ ਬਾਅਦ ਲਾਪਤਾ ਸੀ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਸੀ। ਦੋ ਦਿਨ ਬਾਅਦ ਪੁਲਸ ਨੂੰ ਉਸ ਦੀ ਲਾਸ਼ ਮਿਲੀ ਹੈ। 

ਪੁਲਸ ਨੇ ਪਹਿਲਾਂ ਰਾਈਫਲ ਨਾਲ ਹਮਲਾਵਰ ਦੀ ਤਸਵੀਰ ਜਾਰੀ ਕੀਤੀ ਸੀ ਅਤੇ ਲੋਕਾਂ ਨੂੰ ਉਸ ਦੀ ਪਛਾਣ ਕਰਨ ਵਿਚ ਮਦਦ ਕਰਨ ਦੀ ਅਪੀਲ ਕੀਤੀ ਸੀ। ਹਮਲਾਵਰ ਦਾ ਨਾਂ ਰੌਬਰਟ ਕਾਰਡ ਦੱਸਿਆ ਗਿਆ ਹੈ। ਉਸ ਦੀ ਲਾਸ਼ ਸ਼ਹਿਰ ਤੋਂ 8 ਕੁ ਕਿਲੋਮੀਟਰ ਦੂਰ ਇਕ ਜੰਗਲ ਵਿਚੋਂ ਮਿਲੀ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਨੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਹਾਲਾਂਕਿ ਪੁਲਸ ਨੇ ਅਜੇ ਤੱਕ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਇਸ ਸ਼ਹਿਰ ਦੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਹੈ। ਸਾਰੇ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਜਿੰਨਾਂ ਵਿਚ ਮਾਰੇ ਗਏ 14 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੀ ਉਮਰ ਦੇ ਬਜ਼ੁਰਗ ਜੋੜੇ ਤੱਕ ਵੀ ਸ਼ਾਮਲ ਹਨ।

Add a Comment

Your email address will not be published. Required fields are marked *