‘ਕਾਸ਼! ਮੇਰੇ ਪਿਤਾ ‘ਡ੍ਰੀਮ ਗਰਲ 2’ ਦੇਖਦੇ’ : ਆਯੂਸ਼ਮਾਨ ਖੁਰਾਣਾ
August 30, 2023
ਮੁੰਬਈ – ਬਾਲੀਵੁੱਡ ਸਟਾਰ ਆਯੂਸ਼ਮਾਨ ਖੁਰਾਣਾ ਨੇ ‘ਡ੍ਰੀਮ ਗਰਲ 2’ ਨਾਲ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਸ਼ੁਰੂਆਤ ਦਰਜ ਕੀਤੀ ਹੈ। ਪਹਿਲੇ ਤਿੰਨ ਦਿਨਾਂ ’ਚ ਬਾਕਸ ਆਫਿਸ ’ਤੇ 40.71 ਕਰੋੜ ਦੀ ਕਮਾਈ ਕਰ ਚੁੱਕੀ ਹੈ। ਆਯੂਸ਼ਮਾਨ ਆਪਣੀ ਜ਼ਿੰਦਗੀ ਦੇ ਇਸ ਖ਼ਾਸ ਪਲ ’ਤੇ ਪਿਤਾ ਪੀ. ਖੁਰਾਣਾ ਨੂੰ ਯਾਦ ਕਰ ਰਹੇ ਹਨ ਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿਤਾ ‘ਡ੍ਰੀਮ ਗਰਲ 2’ ਦੇਖ ਸਕਣ।
ਆਯੂਸ਼ਮਾਨ ਨੇ ਕਿਹਾ, ‘‘ਕਾਸ਼! ਪਿਤਾ ਇਥੇ ਇਸ ਦਾ ਅਨੁਭਵ ਕਰਨ ਲਈ ਹੁੰਦੇ। ‘ਡ੍ਰੀਮ ਗਰਲ’ ਉਨ੍ਹਾਂ ਦੀ ਪਸੰਦੀਦਾ ਫ਼ਿਲਮ ਸੀ। ਉਨ੍ਹਾਂ ਨੂੰ ਬਹੁਤ ਮਾਣ ਸੀ ਕਿ ਮੈਂ ਕਿਵੇਂ ਇਕ ਫਰਕ ਲਿਆਉਣ ਦੀ ਕੋਸ਼ਿਸ਼ ਕੀਤੀ। ਮੈਨੂੰ ਯਾਦ ਹੈ ਕਿ ਉਹ ਫ਼ਿਲਮ ਦੇਖਦੇ ਹੋਏ ਰੋਏ ਸਨ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਫ਼ਿਲਮ ਜ਼ਬਰਦਸਤ ਕਾਮਯਾਬ ਹੋਵੇਗੀ। ਕਾਸ਼! ਉਹ ‘ਡ੍ਰੀਮ ਗਰਲ 2’ ਵੀ ਦੇਖ ਸਕਦੇ।’’