ਨਿਊਜ਼ੀਲੈਂਡ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਜਾ ਰਿਹਾ ਹੈ ਪਾਕਿਸਤਾਨ
August 28, 2023
![](http://mehakewattan.com/wp-content/uploads/2023/08/Untitled-23.png)
ਆਕਲੈਂਡ- ਸਿੱਖ ਧਰਮ ਇੱਕ ਅਜਿਹਾ ਬੂਟਾ ਹੈ ਜੋ ਦੁਨਿਆ ਦੇ ਕੋਨੇ ਕੋਨੇ ਵਿੱਚ ਫੈਲਿਆ ਹੋਇਆ ਹੈ। ਸਿੱਖ ਭਾਈਚਾਰੇ ਦਾ ਆਪਣੇ ਧਰਮ ਲਈ ਕੁਰਬਾਨੀਆਂ, ਸ਼ਰਧਾ ਭਾਵਨਾ, ਹਮੇਸ਼ਾ ਚੜ੍ਹਦੀ ਕਲਾ ਰਹਿਣਾ ਉਹਨਾਂ ਦੀ ਵੱਖਰੀ ਹੀ ਪਹਿਚਾਣ ਹੈ। ਸੰਗਤਾਂ ਲਈ ਬਹੁਤ ਖੁਸ਼ੀ ਦੀ ਖਬਰ ਹੈ ਕਿ ਪਹਿਲੀ ਵਾਰ ਨਿਊਜ਼ੀਲੈਂਡ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਵਿਖੇ ਗੁਰੂਧਾਮਾਂ ਦੇ ਦਰਸ਼ਨ ਲਈ ਜਾ ਰਿਹਾ ਹੈ। ਇਹ ਟੂ 11 ਫਰਵਰੀ 2024 ਤੋਂ ਸ਼ੁਰੂ ਹੋਵੇਗਾ। ਛੇ ਦਿਨ ਅਤੇ ਸੱਤ ਰਾਤਾਂ ਦਾ ਇਹ ਟੂਰ ਲਾਹੌਰ ਅਤੇ ਇਸਲਾਮਾਬਾਦ ਰੁਕੇਗਾ।
ਹੋਟਲ ਸਟੇਅ 4 ਅਤੇ 5 ਤਾਰਾ ਅਕਮੋਡੇਸ਼ਨ ਤਹਿਤ ਰਹੇਗਾ। ਲੋਕਲ ਘੁੰਮਣਾ-ਫਿਰਨਾ ਸਾਰਾ ਏ.ਸੀ ਬੱਸਾਂ ਵਿੱਚ ਹੋਵੇਗਾ। ਇਸ ਦੌਰਾਨ ਸਭਿੱਆਚਾਰਿਕ ਸ਼ੋਅ , ਲਾਹੌਰ ਦਾ ਸਿਟੀ ਟੂਰ ਵੀ ਸ਼ਾਮਿਲ ਹੋਵੇਗਾ। ਸੁਰੱਖਿਆ ਦਾ ਪੂਰਾ ਇੰਤਜਾਮ ਰਹੇਗਾ। ਵਧੇਰੇ ਜਾਣਕਾਰੀ ਲਈ ਤੁਸੀ 64212631308,64220227317 ਦਿੱਤੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ।