ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਨਾਲ ਦੇਖੀ ‘ਮਸਤਾਨੇ’

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਫ਼ਿਲਮ ‘ਮਸਤਾਨੇ’ ਦੇਖਣ ਪਹੁੰਚੇ। ਇਸ ਦੌਰਾਨ ਉਨ੍ਹਾਂ ਫ਼ਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਫ਼ਿਲਮਾਂ ਵਿੱਚ ਹੁਣ ਨਵੇਂ-ਨਵੇਂ ਐਕਸਪੈਰੀਮੈਂਟ ਹੋਣ ਲੱਗੇ ਹਨ। ਪਿਛਲੇ ਕਾਫੀ ਸਮੇਂ ਤੋਂ ਅਣਗੌਲ਼ੇ ਵਿਸ਼ਿਆਂ ‘ਤੇ ਫ਼ਿਲਮਾਂ ਬਣੀਆਂ ਹਨ। ‘ਮਸਤਾਨੇ’ ਇਕ ਇਤਿਹਾਸਕ ਫ਼ਿਲਮ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਡਾ ਇਤਿਹਾਸ ਕੀ ਹੈ। ਨੌਜਵਾਨ ਪੀੜ੍ਹੀ ਨੂੰ ਇਹ ਫ਼ਿਲਮ ਦੇਖ ਕੇ ਆਪਣੇ ਇਤਿਹਾਸ ਦਾ ਪਤਾ ਲੱਗੇਗਾ। ਅਜਿਹੀਆਂ ਫ਼ਿਲਮਾਂ ਸਾਡੇ ਵਿਰਸੇ ਦੀ ਝਲਕ ਦਿਖਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਵਿੱਚ ਇਕ ਵੱਡੀ ਫ਼ਿਲਮ ਸਿਟੀ ਤਿਆਰ ਕੀਤੀ ਜਾਵੇਗੀ, ਜਿਸ ਵਿੱਚ ਅਸੀਂ ਚਾਹੁੰਦੇ ਹਾਂ ਕਿ ਬਾਲੀਵੁੱਡ ਅਤੇ ਹਾਲੀਵੁੱਡ ਦੇ ਫ਼ਿਲਮ ਨਿਰਮਾਤਾ ਆ ਕੇ ਆਪਣੀਆਂ ਫ਼ਿਲਮਾਂ ਬਣਾਉਣ, ਉਨ੍ਹਾਂ ਦਾ ਪ੍ਰੋਡਕਸ਼ਨ ਕਰਨ ਅਤੇ ਇੱਥੋਂ ਹੀ ਫ਼ਿਲਮਾਂ ਰਿਲੀਜ਼ ਹੋਣ। ਪੰਜਾਬੀ ਸਿਨੇਮਾ ਹੁਣ ਪ੍ਰਯੋਗ ਖੇਤਰ ਤੋਂ ਬਾਹਰ ਆ ਗਿਆ ਹੈ। ਹੁਣ ਪੰਜਾਬੀ ਸਿਨੇਮਾ ਅਤੇ ਪੰਜਾਬੀ ਬੋਲੀ ਖੇਤਰੀ ਨਹੀਂ ਰਹੀ। ਹੁਣ ਜੇਕਰ ਕਿਸੇ ਬਾਲੀਵੁੱਡ ਫ਼ਿਲਮ ਵਿੱਚ ਇਕ ਜਾਂ 2 ਪੰਜਾਬੀ ਗੀਤ ਨਾ ਹੋਣ ਤਾਂ ਉੱਥੋਂ ਦੇ ਬ੍ਰਾਂਡ ਆਪਣੇ ਸੰਗੀਤ ਨੂੰ ਸੁਰੱਖਿਅਤ ਨਹੀਂ ਸਮਝਦੇ।

Add a Comment

Your email address will not be published. Required fields are marked *