ਸ਼ਾਹਰੁਖ ਖ਼ਾਨ ਦੇ ਰੋਮਾਂਸ ਕਰਨ ਦੇ ਨਵੇਂ ਅੰਦਾਜ਼ ਨੇ ਜਿੱਤਿਆ ਲੋਕਾਂ ਦਾ ਦਿਲ
November 30, 2023
ਮੁੰਬਈ – ‘ਡੰਕੀ ਡ੍ਰਾਪ 2’ ਦੀ ਰਿਲੀਜ਼ ‘ਲੁੱਟ ਪੁੱਟ ਗਿਆ’ ਨਾਲ ਰਾਜਕੁਮਾਰ ਹਿਰਾਨੀ ਨੇ ‘ਡੰਕੀ’ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਦੇਸ਼ ਨੂੰ ‘ਹਾਰਡੀ’ ਤੇ ‘ਮਨੂੰ’ ਵਿਚਾਲੇ ਪਿਆਰ ਦੀ ਗਾਥਾ ਤੋਂ ਜਾਣੂ ਕਰਵਾਇਆ। ਹੁਣ ਜਿਵੇਂ ਕਿ ਫ਼ਿਲਮ ਦਾ ਪਹਿਲਾ ਗੀਤ ਬਹੁਤ ਸਾਰੇ ਪਿਆਰ ਦੇ ਪਲਾਂ ਨਾਲ ਭਰਿਆ ਹੋਇਆ ਸੀ, ਇਹ ਗੀਤ ‘ਜਵਾਨ’ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਰੈਸਲਿੰਗ ਰਿੰਗ ’ਚ ਵਾਪਸੀ ਦੀ ਵੀ ਨਿਸ਼ਾਨਦੇਹੀ ਕਰਦਾ ਹੈ ਪਰ ਇਸ ਵਾਰ ਤਾਪਸੀ ਪਨੂੰ ਨਾਲ।
ਇਸ ਨੇ ਸੱਚਮੁੱਚ ਲੋਕਾਂ ਨੂੰ ਇਸ ਬਾਰੇ ਗੱਲ ਕਰਨ ਲਈ ਮਜਬੂਰ ਕਰ ਦਿੱਤਾ ਹੈ ਤੇ ਉਹ ‘ਜਵਾਨ’ ’ਚ ਦੀਪਿਕਾ ਪਾਦੂਕੋਣ ਨਾਲ ਬਹੁਤ ਮਸ਼ਹੂਰ ਕੁਸ਼ਤੀ ਦੇ ਦ੍ਰਿਸ਼ ਤੋਂ ਬਾਅਦ ਸ਼ਾਹਰੁਖ ਨੂੰ ਇਕ ਹੋਰ ਕੁਸ਼ਤੀ ਸੀਕੁਐਂਸ ’ਚ ਵਾਪਸ ਦੇਖਣ ਲਈ ਉਤਸ਼ਾਹਿਤ ਹਨ। ਪ੍ਰਸ਼ੰਸਕ ‘ਜਵਾਨ’ ਤੇ ‘ਡੰਕੀ’ ਦੇ ਸੀਕੁਐਂਸ ਦੀ ਤਾਰੀਫ਼ ਕਰ ਰਹੇ ਹਨ। ‘ਡੰਕੀ’ 21 ਦਸੰਬਰ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।