ਸੋਨੀਆ ਗਾਂਧੀ ਵੱਲੋਂ ਡਲ ਝੀਲ ਦਾ ਦੌਰਾ
August 27, 2023
![](http://mehakewattan.com/wp-content/uploads/2023/08/dal.jpg)
ਸ੍ਰੀਨਗਰ, 27 ਅਗਸਤ– ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇਥੇ ਡਲ ਝੀਲ ਦਾ ਦੌਰਾ ਕੀਤਾ। ਅਧਿਕਾਰੀਆਂ ਅਨੁਸਾਰ ਸੋਨੀਆ ਗਾਂਧੀ ਨੇ ਦਿਨ ਚੜ੍ਹਦਿਆਂ ਸਾਰ ਹੀ ਸ਼ਿਕਾਰਾ ਕਿਸ਼ਤੀ ’ਚ ਸਵਾਰ ਹੋ ਕੇ ਡਲ ਝੀਲ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਲੱਦਾਖ ਵਿੱਚ ਆਪਣਾ 8 ਰੋਜ਼ਾ ਦੌਰਾ ਪੂਰਾ ਕਰਨ ਮਗਰੋਂ ਰਾਹੁਲ ਗਾਂਧੀ ਵੀ ਇਸ ਸਮੇਂ ਕਸ਼ਮੀਰ ’ਚ ਹਨ। ਸੋਨੀਆ ਗਾਂਧੀ ਨੇ ਬਾਅਦ ਵਿੱਚ ਡਲ ਝੀਲ ਕਿਨਾਰੇ ਸਥਿਤ ਨਿਸ਼ਾਂਤ ਗਾਰਡਨ ਤੇ ਸ਼ਾਲੀਮਾਰ ਮੁਗਲ ਗਾਰਡਨ ਦਾ ਦੌਰਾ ਵੀ ਕੀਤਾ। ਉਹ ਨਿੱਜੀ ਦੌਰੇ ਤਹਿਤ ਕਸ਼ਮੀਰ ’ਚ ਹਨ।