ਰੂਸ ਤੋਂ ਨਿਊਜ਼ੀਲੈਂਡ ਆਏ ਸ਼ਰਨਾਰਥੀਆਂ ਲਈ ਨਵੀਂ ਰਿਹਾਇਸ਼ ਦੀ ਯੋਜਨਾ

ਆਕਲੈਂਡ- ਯੂਕਰੇਨ ਅਤੇ ਰੂਸ ਜੰਗ ਤੋਂ ਬੱਚ ਕੇ ਨਿਊਜ਼ੀਲੈਂਡ ਪੁੱਜੇ ਯੂਕਰੇਨ ਦੇ ਨਾਗਰਿਕਾਂ ਲਈ ਨਿਊਜ਼ੀਲੈਂਡ ਸਰਕਾਰ ਵੱਲੋਂ ਨਵੇਂ ਰਿਹਾਇਸ਼ੀ ਪਾਥਵੇਅ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਨਿਊਜ਼ੀਲੈਂਡ ਪੁੱਜਣ ਵਾਲੇ ਉਹਨਾਂ ਯੂਕਰੇਨ ਵਾਸੀਆਂ ਨੂੰ ਇਸ ਵੀਜਾ ਸ਼਼੍ਰੇਣੀ ਤਹਿਤ ਪੱਕੇ ਹੋਣ ਦਾ ਮੌਕਾ ਮਿਲੇਗਾ। ਜੋ ਅਗਲੇ ਸਾਲ 15 ਮਾਰਚ ਤੱਕ ਸਪੈਸ਼ਲ ਯੂਕਰੇਨ ਵੀਜਾ ਤਹਿ ਨਿਊਜ਼ੀਲੈਂਡ ਪੁੱਜਣਗੇ। 15 ਮਾਰਚ 2022 ਤੋਂ ਹੁਣ ਤੱਕ 1500 ਤੋਂ ਵਧੇਰੇ ਅਜਿਹੇ ਵੀਜੇ ਜਾਰੀ ਕੀਤੇ ਜਾ ਚੁੱਕੇ ਹਨ। ਰੈਜੀਡੈਂਸੀ ਅਪਲਾਈ ਕਰਨ ਲਈ ਪ੍ਰਾਰਥੀ ਨੂੰ ਸਿਰਫ ਮੈਡੀਕਲ ਸਰਟੀਫਿਕੇਟ, ਸਧਾਰਨ ਕਰੈਕਟਰ ਸਰਟੀਫਿਕੇਟ ਅਤੇ ਕੁਝ ਆਈਡੈਂਟੀਟੀ ਚੈੱਕ ਹੀ ਲੋੜੀਂਦੇ ਹੋਣਗੇ। ਪ੍ਰਾਰਥੀ ਕੋਲੋਂ 1200 ਦੀ ਰਿਹਾਇਸ਼ੀ ਐਪਲੀਕੇਸ਼ਨ ਫੀਸ ਵੀ ਉਗਰਾਹੀ ਜਾੲਗੀ। ਪਰ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਟੈਕਸ ਨਹੀਂ ਲਿਆ ਜਾਏਗਾ ਅਤੇ ਨਾ ਹੀ ਇੰਗਲਿਸ਼ ਲੈਂਗੁਏਜ ਟੈਸਟ ਜਰੂਰੀ ਹੋਏਗਾ। ਕਿਸੇ ਵੀ ਤਰ੍ਹਾਂ ਦੇ ਫੰਡ ਦਿਖਾਉਣ ਜਾਂ ਸਪਾਂਸਰਸਿ਼ਪ ਦੀ ਜਰੂਰਤ ਨਹੀਂ ਹੋਵੇਗੀ।

Add a Comment

Your email address will not be published. Required fields are marked *