PM ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਕੀਤਾ ਸੰਬੋਧਨ

ਬੇਂਗਲੁਰੂ – ਵਿਕਰਮ ਲੈਂਡਰ ਦੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਉਤਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਟੀਮ ਅਤੇ ਇਸਰੋ ਦੇ ਹੋਰ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ। ਇਸ ਤਰ੍ਹਾਂ ਕਰਕੇ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫ਼ਟ ਲੈਂਡਿੰਗ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਉਥੇ ਹੀ ਇਸ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕੀਤਾ ਅਤੇ ਇਸ ਦੌਰਾਨ ਪੀ.ਐੱਮ. ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਚੰਦਰਯਾਨ-3 ਲੈਂਡਿੰਗ ਪੁਆਇੰਟ ਨੂੰ ਸ਼ਿਵਸ਼ਕਤੀ ਅਤੇ ਚੰਦਰਯਾਨ-2 ਲੈਂਡਿੰਗ ਪੁਆਇੰਟ ਦਾ ਨਾਂ ਤਿਰੰਗਾ ਰੱਖਿਆ। ਪੀ.ਐੱਮ. ਮੋਦੀ ਨੇ ਇਹ ਵੀ ਐਲਾਨ ਕੀਤਾ ਕਿ 23 ਅਪ੍ਰੈਲ ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਇਆ ਜਾਵੇਗਾ।

ਦੱਬੀ ਹੋਈ ਆਵਾਜ਼ ਵਿੱਚ ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ ਵਿਚ ਅੱਗੇ ਕਿਹਾ ਮੈਂ ਦੱਖਣੀ ਅਫਰੀਕਾ ਵਿੱਚ ਸੀ ਪਰ ਮੇਰਾ ਮਨ ਵਿਗਿਆਨੀਆਂ ਦੇ ਨਾਲ ਸੀ। ਮੈਂ ਸਭ ਤੋਂ ਪਹਿਲਾਂ ਵਿਗਿਆਨੀਆਂ ਨੂੰ ਮਿਲਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਇਹ ਨਵਾਂ ਭਾਰਤ ਹੈ ਜੋ ਪੂਰੀ ਦੁਨੀਆ ਵਿੱਚ ਰੋਸ਼ਨੀ ਫੈਲਾਉਂਦਾ ਹੈ। ਇਹ ਅੱਜ ਦਾ ਪੂਰਨ ਵਿਕਸਿਤ ਭਾਰਤ ਹੈ। ਇਹ ਨਵਾਂ ਸੋਚਣ ਵਾਲਾ ਭਾਰਤ ਹੈ। ਭਾਰਤ ਦੁਨੀਆ ਦੇ solutions ਦੀ ਅਗਵਾਈ ਕਰੇਗਾ। ਚੰਦਰਯਾਨ ਦੀ ਸਫਲਤਾ ਨਾ ਸਿਰਫ ਭਾਰਤ ਦੀ ਸਫਲਤਾ ਹੈ, ਸਗੋਂ ਇਹ ਇਕ ਵਾਰ ਫਿਰ ਮਨੁੱਖਤਾ ਦੀ ਵੀ ਸਫਲਤਾ ਹੈ। ਮੈਂ ਸਾਰੇ ਵਿਗਿਆਨੀਆਂ, ਤਕਨੀਸ਼ੀਅਨਾਂ ਅਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜੋ ਇਸ ਮਿਸ਼ਨ ਦਾ ਹਿੱਸਾ ਹਨ। ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਪੀ. ਐੱਮ. ਮੋਦੀ ਨੂੰ ਚੰਦਰਯਾਨ-3 ਮਿਸ਼ਨ ਦੀ ਜਾਣਕਾਰੀ ਦਿੱਤੀ।

Add a Comment

Your email address will not be published. Required fields are marked *